Connect with us

ਪੰਜਾਬੀ

ਨਹੀਂ ਹੋਣਾ ਚਾਹੁੰਦੇ ਜੇ ਇਨ੍ਹਾਂ ਸਰਦੀਆਂ ‘ਚ Seasonal Flu ਦਾ ਸ਼ਿਕਾਰ ਤਾਂ ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ

Published

on

If you don't want to be a victim of Seasonal Flu this winter, take care of these things

ਸਰਦੀਆਂ ਦੇ ਮੌਸਮ ‘ਚ ਇਮਿਊਨਿਟੀ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਇਸ ਲਈ ਹਰ ਵਿਅਕਤੀ ਨੂੰ ਆਪਣੇ ਲਾਈਫਸਟਾਈਲ ਅਤੇ ਡਾਇਟ ‘ਤੇ ਖਾਸ ਧਿਆਨ ਦੇਣਾ ਚਾਹੀਦਾ ਹੈ। ਥੋੜ੍ਹੀ ਜਿਹੀ ਲਾਪਰਵਾਹੀ ਬਿਮਾਰੀਆਂ ਨੂੰ ਸੱਦਾ ਦੇ ਸਕਦੀ ਹੈ। ਤੁਸੀਂ ਮੌਸਮੀ ਫਲੂ ਦੀ ਲਪੇਟ ‘ਚ ਆ ਸਕਦੇ ਹੋ। ਸਰਦੀਆਂ ਦੇ ਮੌਸਮ ‘ਚ ਇਸ ਲਈ ਵਿਸ਼ੇਸ਼ ਤਿਆਰੀਆਂ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਸਰੀਰ ਅੰਦਰੋਂ ਮਜ਼ਬੂਤ ਹੋਵੇ ਅਤੇ ਕਿਸੇ ਵੀ ਤਰ੍ਹਾਂ ਦੇ ਵਾਇਰਲ ਇੰਫੈਕਸ਼ਨ ਨਾਲ ਲੜ ਸਕੇ।

ਖਜੂਰ ਖਾਓ : ਖਜੂਰ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਸਰਦੀਆਂ ‘ਚ ਇਸ ਦਾ ਸੇਵਨ ਕੀਤਾ ਜਾਂਦਾ ਹੈ। ਇਹ ਸਰੀਰ ਨੂੰ ਗਰਮ ਰੱਖਣ ਅਤੇ ਇੰਫੈਕਸ਼ਨ ਮੁਕਤ ਰੱਖਣ ‘ਚ ਮਦਦ ਕਰਦਾ ਹੈ। ਖਜੂਰ ‘ਚ ਆਇਰਨ, ਪੋਟਾਸ਼ੀਅਮ, ਵਿਟਾਮਿਨ ਏ, ਵਿਟਾਮਿਨ ਸੀ, ਕਾਪਰ, ਮੈਗਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ। ਇਹ ਸਾਰੇ ਪੋਸ਼ਕ ਤੱਤ ਸਰਦੀਆਂ ‘ਚ ਸਰੀਰ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਸ ‘ਚ ਫਾਈਬਰ ਵੀ ਪਾਇਆ ਜਾਂਦਾ ਹੈ ਜੋ ਪਾਚਨ ਕਿਰਿਆ ਲਈ ਚੰਗਾ ਹੁੰਦਾ ਹੈ।

ਸੂਪ ਪੀਓ : ਸਰਦੀਆਂ ਦੇ ਮੌਸਮ ‘ਚ ਸੂਪ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸੂਪ ਨਾ ਸਿਰਫ ਤੁਹਾਨੂੰ ਠੰਡ ਤੋਂ ਬਚਾਉਂਦਾ ਹੈ ਸਗੋਂ ਇਹ ਤੁਹਾਡੇ ਭਾਰ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ। ਤੁਸੀਂ ਗਾਜਰ, ਪਾਲਕ, ਮਸ਼ਰੂਮ, ਚਿਕਨ ਅਤੇ ਹੋਰ ਸਬਜ਼ੀਆਂ ਦਾ ਸੂਪ ਬਣਾਕੇ ਸੇਵਨ ਕਰ ਸਕਦੇ ਹੋ। ਸੂਪ ਨੂੰ ਬਾਜ਼ਾਰ ਤੋਂ ਖਰੀਦਣ ਦੀ ਬਜਾਏ ਘਰ ‘ਚ ਬਣਾਉਣਾ ਹੈਲਥੀ ਆਪਸ਼ਨ ਹੈ।

ਰੋਜ਼ਾਨਾ ਕਸਰਤ ਕਰੋ : ਸਰਦੀਆਂ ‘ਚ ਸਰੀਰ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ। ਤੁਸੀਂ ਉਮਰ ਦੇ ਹਿਸਾਬ ਨਾਲ ਵੱਖ-ਵੱਖ ਕਸਰਤਾਂ ਕਰ ਸਕਦੇ ਹੋ। ਕਸਰਤ ਕਰਨ ਨਾਲ ਸਰੀਰ ਦੇ ਸਾਰੇ ਹਿੱਸਿਆਂ ‘ਚ ਬਲੱਡ ਸਰਕੂਲੇਸ਼ਨ ‘ਚ ਸੁਧਾਰ ਹੁੰਦਾ ਹੈ ਅਤੇ ਸਰੀਰ ‘ਚ ਗਰਮੀ ਬਣੀ ਰਹਿੰਦੀ ਹੈ।

ਇਸ ਤਰ੍ਹਾਂ ਕਰੋ ਸਕਿਨ ਦੀ ਦੇਖਭਾਲ : ਸਰਦੀਆਂ ਦੇ ਮੌਸਮ ‘ਚ ਸਕਿਨ ਖੁਸ਼ਕ ਹੋਣ ਲੱਗਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸਰਦੀਆਂ ‘ਚ ਹਵਾ ਖੁਸ਼ਕ ਹੁੰਦੀ ਹੈ ਜਿਸ ਕਾਰਨ ਸਾਡੀ ਸਕਿਨ ਖੁਸ਼ਕ ਹੋ ਜਾਂਦੀ ਹੈ। ਇਸ ਲਈ ਸਮੇਂ-ਸਮੇਂ ‘ਤੇ ਆਪਣੀ ਸਕਿਨ ਨੂੰ Moisturize ਕਰਦੇ ਰਹੋ।

ਹਲਦੀ ਦੀ ਕਰੋ ਵਰਤੋਂ : ਹਲਦੀ ਦੀ ਵਰਤੋਂ ਆਮ ਤੌਰ ‘ਤੇ ਭੋਜਨ ਦੇ ਸੁਆਦ ਅਤੇ ਰੰਗ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਹਲਦੀ ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ ਜੋ ਸਾਡੇ ਸਰੀਰ ਨੂੰ ਇੰਫੈਕਸ਼ਨ ਨਾਲ ਲੜਨ ਦੀ ਤਾਕਤ ਦਿੰਦੀ ਹੈ। ਸਰਦੀਆਂ ‘ਚ ਇਸ ਦਾ ਸੇਵਨ ਤੁਹਾਨੂੰ ਖ਼ੰਘ ਅਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਦੂਰ ਰੱਖਦਾ ਹੈ। ਤੁਸੀਂ ਹਲਦੀ ਨੂੰ ਦੁੱਧ ‘ਚ ਮਿਲਾ ਕੇ ਪੀ ਸਕਦੇ ਹੋ।

Facebook Comments

Trending