Connect with us

ਪੰਜਾਬੀ

ਮੌਨਸੂਨ ‘ਚ ਸੁੱਕੀ ਖੰਘ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਘਰੇਲੂ ਨੁਸਖੇ, ਮਿਲੇਗੀ ਤੁਰੰਤ ਰਾਹਤ

Published

on

If you are bothered by dry cough in monsoon, then follow these home remedies, you will get instant relief

ਬਰਸਾਤ ਦਾ ਮੌਸਮ ਕੜਕਦੀ ਧੁੱਪ ਤੋਂ ਤਾਂ ਛੁਟਕਾਰਾ ਦਿਵਾਉਂਦਾ ਹੀ ਹੈ ਪਰ ਆਪਣੇ ਨਾਲ ਕਈ ਬਿਮਾਰੀਆਂ ਵੀ ਲੈ ਕੇ ਆਉਂਦਾ ਹੈ। ਮੌਨਸੂਨ ਦੇ ਮੌਸਮ ‘ਚ ਕਈ ਇਨਫੈਕਸ਼ਨਾਂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਮੌਸਮ ‘ਚ ਪਾਚਨ ਸੰਬੰਧੀ ਸਮੱਸਿਆਵਾਂ ਆਮ ਹੁੰਦੀਆਂ ਹਨ ਪਰ ਇਸ ਤੋਂ ਇਲਾਵਾ ਜ਼ੁਕਾਮ ਅਤੇ ਖੰਘ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ। ਬਰਸਾਤ ਦੇ ਮੌਸਮ ਵਿਚ ਲੋਕ ਅਕਸਰ ਸੁੱਕੀ ਖੰਘ ਤੋਂ ਪਰੇਸ਼ਾਨ ਰਹਿੰਦੇ ਹਨ। ਜੇ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਨ੍ਹਾਂ ਘਰੇਲੂ ਨੁਸਖਿਆਂ ਦੀ ਮਦਦ ਨਾਲ ਰਾਹਤ ਪਾ ਸਕਦੇ ਹੋ।

ਸ਼ਹਿਦ : ਸ਼ਹਿਦ ਖਾਣ ਦੇ ਕਈ ਫਾਇਦੇ ਹੁੰਦੇ ਹਨ। ਇਸ ਵਿਚ ਐਂਟੀਆਕਸੀਡੈਂਟ ਅਤੇ ਐਂਟੀ-ਇਫਲਾਮੇਟਰੀ ਗੁਣ ਹੁੰਦੇ ਹਨ, ਜਿਸ ਨਾਲ ਗਲੇ ਦੀ ਖਾਰਿਸ਼ ਘੱਟ ਹੋ ਸਕਦੀ ਹੈ। ਜੇ ਤੁਸੀਂ ਬਰਸਾਤ ਦੇ ਮੌਸਮ ‘ਚ ਸੁੱਕੀ ਖੰਘ ਤੋਂ ਪਰੇਸ਼ਾਨ ਹੋ ਤਾਂ ਸ਼ਹਿਦ ਤੁਹਾਡੇ ਲਈ ਰਾਮਬਾਣ ਸਾਬਿਤ ਹੋ ਸਕਦਾ ਹੈ। ਇਸ ਲਈ ਤੁਸੀਂ ਗਰਮ ਪਾਣੀ ‘ਚ ਸ਼ਹਿਦ ਮਿਲਾ ਲਓ ਅਤੇ ਫਿਰ ਇਸ ਨੂੰ ਹੌਲੀ-ਹੌਲੀ ਪੀਓ।

ਲਸਣ : ਲਸਣ ਵਿੱਚ ਐਂਟੀਵਾਇਰਲ, ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ, ਜਿਸ ਕਾਰਨ ਇਸ ਨੂੰ ਖੰਘ ਦੇ ਇਲਾਜ ‘ਚ ਕਾਰਗਰ ਮੰਨਿਆ ਜਾਂਦਾ ਹੈ। ਜੇ ਤੁਸੀਂ ਰੋਜ਼ਾਨਾ ਲਸਣ ਖਾਂਦੇ ਹੋ ਤਾਂ ਇਸ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ। ਇਸ ਤੋਂ ਇਲਾਵਾ ਲਸਣ ਖਾਣ ਨਾਲ ਇਮਿਊਨਿਟੀ ਵਧਦੀ ਹੈ, ਜਿਸ ਨਾਲ ਤੁਸੀਂ ਮੌਸਮੀ ਬਿਮਾਰੀਆਂ ਤੋਂ ਬਚ ਸਕਦੇ ਹੋ।

ਅਦਰਕ : ਅਦਰਕ ਵਿੱਚ ਐਂਟੀ-ਇੰਫਲਾਮੇਟਰੀ ਗੁਣ ਪਾਏ ਜਾਂਦੇ ਹਨ, ਜੋ ਖੰਘ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਇਹ ਗਲੇ ਦੇ ਦਰਦ ਨੂੰ ਘਟਾ ਸਕਦਾ ਹੈ। ਇਸ ਲਈ ਤੁਸੀਂ ਅਦਰਕ ਦੀ ਚਾਹ ਪੀ ਸਕਦੇ ਹੋ ਜਾਂ ਖਾਣੇ ‘ਚ ਅਦਰਕ ਦੀ ਵਰਤੋਂ ਕਰ ਸਕਦੇ ਹੋ।

ਲੂਣ ਵਾਲੇ ਪਾਣੀ ਨਾਲ ਕਰੋ ਗਰਾਰੇ : ਨਮਕ ਵਿੱਚ ਐਂਟੀ-ਬੈਕਟੀਰੀਅਲ ਗੁਣ ਅਤੇ ਐਂਟੀਵਾਇਰਲ ਗੁਣ ਪਾਏ ਜਾਂਦੇ ਹਨ। ਜੋ ਬਲਗ਼ਮ ਨੂੰ ਸਾਫ਼ ਕਰਨ ਜਾਂ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਸੁੱਕੀ ਖੰਘ ਦੀ ਸਮੱਸਿਆ ਹੈ, ਉਨ੍ਹਾਂ ਲਈ ਨਮਕ ਵਾਲੇ ਪਾਣੀ ਨਾਲ ਗਰਾਰੇ ਕਰਨਾ ਬਹੁਤ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਇਸ ਲਈ ਕੋਸੇ ਪਾਣੀ ‘ਚ ਇਕ ਚਮਚ ਨਮਕ ਪਾਓ ਅਤੇ ਇਸ ਨਾਲ ਗਰਾਰੇ ਕਰੋ।

ਹਲਦੀ : ਹਲਦੀ ਵਿਚ ਔਸ਼ਧੀ ਗੁਣ ਪਾਏ ਜਾਂਦੇ ਹਨ, ਜੋ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਇਸ ਵਿਚ ਕਾਫ਼ੀ ਮਾਤਰਾ ‘ਚ ਐਂਟੀਵਾਇਰਲ, ਐਂਟੀਬੈਕਟੀਰੀਅਲ ਅਤੇ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ। ਮੌਨਸੂਨ ‘ਚ ਸੁੱਕੀ ਖੰਘ ਤੋਂ ਰਾਹਤ ਦਿਵਾਉਣ ‘ਚ ਹਲਦੀ ਕਾਰਗਰ ਸਾਬਿਤ ਹੋ ਸਕਦੀ ਹੈ।

ਤੁਲਸੀ ਦੇ ਪੱਤੇ : ਤੁਲਸੀ ਦੇ ਪੱਤਿਆਂ ‘ਚ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜਿਸ ਨਾਲ ਖਾਂਸੀ ਤੋਂ ਰਾਹਤ ਮਿਲਦੀ ਹੈ। ਇਸ ਲਈ ਤੁਸੀਂ ਤੁਲਸੀ ਦੇ ਕੁਝ ਪੱਤੇ ਚਬਾ ਸਕਦੇ ਹੋ। ਇਸ ਨਾਲ ਤੁਹਾਨੂੰ ਖੰਘ ਤੋਂ ਰਾਹਤ ਮਿਲ ਸਕਦੀ ਹੈ।

ਭਾਫ਼ ਲਵੋ : ਜੇ ਤੁਸੀਂ ਖੰਘ ਅਤੇ ਨੱਕ ਬੰਦ ਹੋਣ ਤੋਂ ਪਰੇਸ਼ਾਨ ਹੋ ਤਾਂ ਸਟੀਮ ਜ਼ਰੂਰ ਲਓ। ਇਹ ਤੁਹਾਨੂੰ ਜ਼ੁਕਾਮ ਤੋਂ ਰਾਹਤ ਦਿਵਾਉਣ ਵਿਚ ਮਦਦ ਕਰਦਾ ਹੈ। ਇਸ ਲਈ ਇਕ ਪੈਨ ਵਿੱਚ ਪਾਣੀ ਉਬਾਲੋ। ਇਸ ਪਾਣੀ ਨੂੰ ਇੱਕ ਕਟੋਰੀ ਵਿੱਚ ਰੱਖੋ, ਇਸ ਵਿੱਚ ਪੌਦੀਨੇ ਦੇ ਤੇਲ ਦੀਆਂ ਦੋ-ਤਿੰਨ ਬੂੰਦਾਂ ਪਾਓ। ਫਿਰ ਆਪਣੇ ਸਿਰ ‘ਤੇ ਤੌਲੀਆ ਰੱਖ ਕੇ ਘੱਟੋ-ਘੱਟ 10 ਮਿੰਟ ਲਈ ਉਸ ‘ਤੇ ਝੁਕੋ ਅਤੇ ਭਾਫ਼ ਲਓ।

Facebook Comments

Trending