ਜ਼ਿਆਦਾ ਅਤੇ ਗਲਤ ਖਾਣ-ਪੀਣ ਕਾਰਨ ਕਬਜ਼ ਹੋਣਾ ਆਮ ਗੱਲ ਹੈ। ਭੋਜਨ ਦੇ ਬੈਠੇ ਰਹਿਣਾ ਜਾਂ ਰਾਤ ਦੇ ਖਾਣੇ ਤੋਂ ਬਾਅਦ ਸਿੱਧਾ ਸੌਣ ਨਾਲ ਵੀ ਵਿਅਕਤੀ ਨੂੰ ਇਹ ਸਮੱਸਿਆ ਹੋ ਸਕਦੀ ਹੈ। ਕਬਜ਼ ਦੀ ਸਮੱਸਿਆ ਸਿਰਫ ਇਕ ਪ੍ਰਾਬਲਮ ਨਹੀਂ ਹੈ ਬਲਕਿ ਇਹ ਹੋਰ ਵੀ ਬਹੁਤ ਸਾਰੀਆਂ ਬੀਮਾਰੀਆਂ ਦਾ ਕਾਰਨ ਬਣਦੀ ਹੈ। ਖੋਜ ਦੇ ਅਨੁਸਾਰ ਕਬਜ਼ ਦੀ ਸਮੱਸਿਆ ਕੋਲਨ ਕੈਂਸਰ ਦਾ ਕਾਰਨ ਬਣਦੀ ਹੈ। ਤਾਂ ਆਓ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖ਼ਿਆਂ ਬਾਰੇ ਗੱਲ ਕਰੀਏ ਜੋ ਕਿ ਬਹੁਤ ਸਾਰੀਆਂ ਖਤਰਨਾਕ ਬੀਮਾਰੀਆਂ ਦਾ ਕਾਰਨ ਬਣ ਰਹੀ ਹੈ…
ਨਿੰਬੂ ਅਤੇ ਕਾਲਾ ਨਮਕ : ਸਵੇਰੇ ਉੱਠਣ ਤੋਂ ਬਾਅਦ ਨਿੰਬੂ ਦਾ ਰਸ ਕਾਲੀ ਨਮਕ ਦੇ ਨਾਲ ਮਿਲਾ ਕੇ ਪੀਓ। ਪਾਣੀ ਪੀਣ ਤੋਂ ਬਾਅਦ 20 ਤੋਂ 30 ਮਿੰਟ ਲਈ ਤੁਰੋ। ਇਹ ਪੇਟ ਨੂੰ ਚੰਗੀ ਤਰ੍ਹਾਂ ਸਾਫ਼ ਕਰੇਗਾ, ਅਤੇ ਕਬਜ਼ ਨਹੀਂ ਕਰੇਗਾ।
ਸ਼ਹਿਦ : ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਗੁਣਗੁਣੇ ਪਾਣੀ ਵਿਚ ਇਕ ਚੱਮਚ ਸ਼ਹਿਦ ਮਿਲਾਓ। ਇਸ ਦੇ ਨਿਯਮਤ ਸੇਵਨ ਨਾਲ ਕਬਜ਼ ਦੂਰ ਹੁੰਦੀ ਹੈ।
ਬਦਾਮ ਅਤੇ ਤ੍ਰਿਫਲਾ : ਸਵੇਰੇ ਉੱਠਦੇ ਰੋਜ਼ਾਨਾ ਖਾਲੀ ਪੇਟ 4 ਤੋਂ 5 ਭਿੱਜੇ ਹੋਏ ਬਦਾਮ ਖਾਓ। 10-15 ਦਿਨ ਲਗਾਤਾਰ ਅਜਿਹਾ ਕਰਨ ਨਾਲ ਕਬਜ਼ ਤੋਂ ਛੁਟਕਾਰਾ ਮਿਲਦਾ ਹੈ। ਜੇ ਤੁਸੀਂ ਚਾਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਇਕ ਚਮਚਾ ਤ੍ਰਿਫਲਾ ਵੀ ਲੈ ਸਕਦੇ ਹੋ। ਅਜਿਹਾ ਕਰਨ ਨਾਲ ਸਵੇਰੇ ਪੇਟ ਸਾਫ ਹੋਣ ਵਿਚ ਕੋਈ ਮੁਸ਼ਕਲ ਨਹੀਂ ਆਵੇਗੀ।
ਗੁੜ : ਪੁਰਾਣੇ ਸਮਿਆਂ ਵਿਚ ਲੋਕ ਰਾਤ ਦੇ ਖਾਣੇ ਤੋਂ ਬਾਅਦ ਗੁੜ ਖਾਦੇ ਸਨ। ਜਿਸ ਕਾਰਨ ਉਨ੍ਹਾਂ ਲੋਕਾਂ ਨੂੰ ਪੇਟ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਅੱਜ ਤੋਂ ਘੱਟ ਕਰਨਾ ਪੈਂਦਾ ਸੀ। ਰਾਤ ਦੇ ਖਾਣੇ ਦੇ ਇੱਕ ਘੰਟੇ ਬਾਅਦ ਗਰਮ ਦੁੱਧ ਵਿੱਚ ਗੁੜ ਮਿਲਾ ਕੇ ਪੀਣ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਆਰੰਡੀ ਦਾ ਤੇਲ : ਜੇ ਸਮੱਸਿਆ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਸੌਣ ਦੇ ਸਮੇਂ ਹਲਕੇ ਗਰਮ ਦੁੱਧ ਵਿਚ ਆਰੰਡੀ ਦਾ ਤੇਲ ਮਿਲਾਕੇ ਪੀ ਸਕਦੇ ਹੋ। ਇਹ ਪੇਟ ਨੂੰ ਸਾਫ਼ ਕਰਦਾ ਹੈ ਅਤੇ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।
ਇਸਬਗੋਲ : ਇਸਬਗੋਲ ਕਬਜ਼ ਦਾ ਰਾਮਬਾਣ ਇਲਾਜ਼ ਹੈ। ਤੁਸੀਂ ਇਸ ਦਾ ਇਸਤੇਮਾਲ ਦੁੱਧ ਜਾਂ ਪਾਣੀ ਨਾਲ ਰਾਤ ਦੇ ਸਮੇਂ ਕਰ ਸਕਦੇ ਹੋ। ਇਹ ਕਬਜ਼ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਖਤਮ ਕਰਦਾ ਹੈ। ਦਹੀਂ ‘ਚ ਇਸਬਗੋਲ ਦਾ ਸੇਵਨ ਕਰਨ ਨਾਲ ਪੇਟ ਖ਼ਰਾਬ ਯਾਨਿ ਲੂਜਮੋਸ਼ਨ ਦੀ ਸਮੱਸਿਆ ਠੀਕ ਹੋ ਜਾਂਦੀ ਹੈ।