Connect with us

ਪੰਜਾਬੀ

ਜੇਕਰ ਠੰਢ ‘ਚ ਤੁਸੀਂ ਵੀ ਬਲਗਮ ਤੋਂ ਪਰੇਸ਼ਾਨ ਤਾਂ ਇਸ ਆਯੁਰਵੈਦਿਕ ਕਾੜ੍ਹੇ ਦਾ ਕਰੋ ਸੇਵਨ, ਮਿਲੇਗੀ ਰਾਹਤ

Published

on

If you are also troubled by phlegm in the cold, then consume this Ayurvedic decoction, you will get relief.

ਠੰਢ ਆਉਂਦੇ ਹੀ ਖਾਂਸੀ ਅਤੇ ਜ਼ੁਕਾਮ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਕਈ ਲੋਕ ਦਵਾਈਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਵੱਖ-ਵੱਖ ਤਰ੍ਹਾਂ ਦੇ ਘਰੇਲੂ ਨੁਸਖਿਆਂ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ। ਇਨ੍ਹਾਂ ਨੁਸਖਿਆਂ ਦੀ ਮਦਦ ਨਾਲ ਥੋੜੀ ਰਾਹਤ ਤਾਂ ਮਿਲਦੀ ਹੈ ਪਰ ਸਮੱਸਿਆ ਫਿਰ ਵਧ ਜਾਂਦੀ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਖਾਂਸੀ ਅਤੇ ਜ਼ੁਕਾਮ ਤੋਂ ਪਰੇਸ਼ਾਨ ਹੋ ਅਤੇ ਜਲਦੀ ਤੋਂ ਜਲਦੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਥੇ ਅਸੀਂ ਤੁਹਾਨੂੰ ਬਹੁਤ ਹੀ ਸਰਲ ਪਰ ਅਸਰਦਾਰ ਆਯੁਰਵੈਦਿਕ ਕਾੜ੍ਹਾ ਬਣਾਉਣ ਦਾ ਨੁਸਖਾ ਦੱਸਦੇ ਹਾਂ।

ਆਯੁਰਵੈਦਿਕ ਕਾੜੇ ਲਈ ਸਮੱਗਰੀ
1.5 ਕੱਪ ਪਾਣੀ
ਸੁੱਕਾ ਅਦਰਕ ਪਾਊਡਰ
ਥੋੜਾ ਜਿਹਾ ਜੀਰੇ ਪਾਊਡਰ
ਥੋੜੀ ਜਿਹੀ ਕਾਲੀ ਮਿਰਚ
ਇੱਕ ਚਮਚ ਗੁੜ

ਗੈਸ ‘ਤੇ ਇਕ ਪੈਨ ਰੱਖੋ ਅਤੇ ਉਸ ਵਿਚ ਪਾਣੀ ਉਬਾਲੋ, ਜਦੋਂ ਪਾਣੀ ਉਬਲਣ ਲੱਗੇ ਤਾਂ ਇਸ ‘ਚ ਥੋੜਾ ਸੁੱਕਾ ਅਦਰਕ ਪਾਊਡਰ ਮਿਲਾਓ। ਕੁਝ ਦੇਰ ਬਾਅਦ ਇਸ ‘ਚ ਜੀਰਾ ਪਾਊਡਰ ਅਤੇ ਕਾਲੀ ਮਿਰਚ ਮਿਲਾਓ। ਜਦੋਂ ਉਬਾਲ ਆ ਜਾਵੇ ਤਾਂ ਇਸ ਵਿਚ ਇਕ ਚੱਮਚ ਗੁੜ ਮਿਲਾਓ ਅਤੇ ਫਿਰ ਪੈਨ ਨੂੰ ਢੱਕ ਕੇ ਗੈਸ ਘੱਟ ਕਰ ਦਿਓ। ਇਸ ਨੂੰ 10 ਮਿੰਟ ਤੱਕ ਉਬਾਲੋ ਤੇ ਇਸ ਤਰਾਂ ਗੁੜ ਪੂਰੀ ਤਰ੍ਹਾਂ ਪਿਘਲ ਜਾਵੇਗਾ। ਖਾਂਸੀ ਤੋਂ ਛੁਟਕਾਰਾ ਪਾਉਣ ਵਾਲਾ ਇੱਕ ਵਧੀਆ ਕਾੜ੍ਹਾ ਹੈ। ਤੁਸੀਂ ਇਸ ਨੂੰ ਛਾਨਣੀ ਨਾਲ ਛਾਣ ਕੇ ਪੀ ਸਕਦੇ ਹੋ।

ਤੁਹਾਨੂੰ ਇੱਕ ਹਫ਼ਤੇ ਤੱਕ ਰੋਜ਼ਾਨਾ ਇੱਕ ਕੱਪ ਕਾੜਾ ਪੀਣਾ ਚਾਹੀਦਾ ਹੈ। ਜੇਕਰ ਤੁਸੀਂ ਬਲਗਮ ਅਤੇ ਜ਼ੁਕਾਮ ਤੋਂ ਬਹੁਤ ਪਰੇਸ਼ਾਨ ਹੋ ਤਾਂ ਇਸ ਕਾੜ੍ਹੇ ਨੂੰ ਦਿਨ ‘ਚ 2 ਤੋਂ 3 ਵਾਰ ਪੀਓ। ਗੁੜ, ਕਾਲੀ ਮਿਰਚ ਅਤੇ ਸੁੱਕੀ ਅਦਰਕ, ਇਹ ਤਿੰਨੋਂ ਚੀਜ਼ਾਂ ਸਰੀਰ ਨੂੰ ਗਰਮ ਕਰਨ ਵਿੱਚ ਮਦਦ ਕਰਦੀਆਂ ਹਨ। ਜੇਕਰ ਤੁਸੀਂ ਇਨ੍ਹਾਂ ਦਾ ਇਕੱਠੇ ਸੇਵਨ ਕਰਦੇ ਹੋ ਤਾਂ ਬੰਦ ਨੱਕ ਅਤੇ ਗਲੇ ਦੀ ਖਰਾਸ਼ ਦੀ ਸਮੱਸਿਆ ਠੀਕ ਹੋ ਜਾਂਦੀ ਹੈ।

Facebook Comments

Trending