Connect with us

ਪੰਜਾਬੀ

ਬੱਚੇ ‘ਚ ਵੱਧ ਰਿਹਾ ਹੈ ਮੋਟਾਪਾ ਤਾਂ ਕੰਟਰੋਲ ਕਰਨ ਲਈ Parents ਅਪਣਾਓ ਇਹ ਤਰੀਕੇ

Published

on

If obesity is increasing in the child, parents should follow these methods to control it

ਅੱਜ ਕੱਲ੍ਹ ਦਾ ਗਲਤ ਖਾਣ-ਪੀਣ ਬੱਚਿਆਂ ਦੀ ਸਿਹਤ ਨੂੰ ਖ਼ਰਾਬ ਕਰ ਰਿਹਾ ਹੈ। ਛੋਟੀ ਉਮਰ ‘ਚ ਹੀ ਬੱਚੇ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਵਧਦਾ ਭਾਰ ਵੀ ਬੱਚੇ ਦੇ ਸਰੀਰ ‘ਚ ਕਈ ਬਿਮਾਰੀਆਂ ਨੂੰ ਵੀ ਜਨਮ ਦਿੰਦਾ ਹੈ। ਖੋਜ ਮੁਤਾਬਕ ਪਿਛਲੇ 20 ਤੋਂ 30 ਸਾਲਾਂ ‘ਚ ਬੱਚਿਆਂ ‘ਚ ਮੋਟਾਪਾ ਵਧ ਰਿਹਾ ਹੈ ਜਿਸ ਕਾਰਨ ਟਾਈਪ-2 ਡਾਇਬਟੀਜ਼ ਵਰਗੀਆਂ ਬੀਮਾਰੀਆਂ ਦਾ ਖਤਰਾ ਵੀ ਵਧ ਰਿਹਾ ਹੈ। ਮਾਤਾ-ਪਿਤਾ ਵੀ ਬੱਚੇ ਦੇ ਵੱਧ ਰਹੇ ਮੋਟਾਪੇ ਕਾਰਨ ਪ੍ਰੇਸ਼ਾਨ ਰਹਿੰਦੇ ਹਨ।

ਹੈਲਥੀ ਫੂਡਜ਼ ਦਾ ਕਰਵਾਓ ਸੇਵਨ: ਆਪਣੇ ਬੱਚੇ ਨੂੰ ਬਚਪਨ ਤੋਂ ਹੀ ਹੈਲਥੀ ਫ਼ੂਡ ਖਿਲਾਉਣ ਦੀ ਆਦਤ ਪਾਓ। ਬੱਚੇ ਨੂੰ ਸਿਹਤਮੰਦ ਭੋਜਨ ਖਾਣ ਦੀ ਆਦਤ ਤਾਂ ਹੀ ਪਵੇਗੀ ਜੇਕਰ ਪਰਿਵਾਰ ਦੇ ਮੈਂਬਰ ਵੀ ਇਸ ਨੂੰ ਫੋਲੋ ਕਰਨਗੇ। ਇਸ ਲਈ ਬੱਚੇ ਲਈ ਤੁਸੀਂ ਵੀ ਹੈਲਥੀ ਭੋਜਨ ਖਾਣ ਦੀ ਕੋਸ਼ਿਸ਼ ਕਰੋ। ਇਸ ਨਾਲ ਬੱਚੇ ਦਾ ਭਾਰ ਕੰਟਰੋਲ ‘ਚ ਰਹੇਗਾ ਅਤੇ ਬੀਮਾਰੀਆਂ ਤੋਂ ਵੀ ਦੂਰ ਰਹੇਗਾ।

ਜੰਕ ਫੂਡ ਤੋਂ ਕਰਵਾਓ ਪਰਹੇਜ਼ : ਬੱਚੇ ਬਰਗਰ, ਨੂਡਲਜ਼, ਮੰਚੂਰੀਅਨ ਅਤੇ ਮੋਮੋ ਵਰਗੀਆਂ ਚੀਜ਼ਾਂ ਤੋਂ ਹੀ ਦੂਰ ਰੱਖੋ। ਇਸ ਤੋਂ ਇਲਾਵਾ ਤੁਹਾਨੂੰ ਬੱਚੇ ਨੂੰ ਚਾਕਲੇਟ, ਚਿਪਸ, ਸਾਫਟ ਡਰਿੰਕਸ ਤੋਂ ਵੀ ਦੂਰ ਰੱਖਣਾ ਚਾਹੀਦਾ ਹੈ। ਇਸ ਦੀ ਬਜਾਏ ਬੱਚੇ ਨੂੰ ਸੁੱਕੇ ਮੇਵੇ, ਮਟਰੀ, ਲੱਡੂ, ਫਰੂਟ ਸਲਾਦ ਘਰ ‘ਚ ਹੀ ਬਣਾਕੇ ਦੇ ਸਕਦੇ ਹੋ। ਇਹ ਬੱਚਿਆਂ ਦੀਆਂ ਅੰਤੜੀਆਂ ਨੂੰ ਸਿਹਤਮੰਦ ਰੱਖਣ ਅਤੇ ਮੈਟਾਬੋਲਿਜ਼ਮ ਨੂੰ ਵਧਾਉਣ ‘ਚ ਵੀ ਮਦਦ ਕਰੇਗਾ।

ਜ਼ਿਆਦਾ ਭੋਜਨ ਨਾ ਖਿਲਾਓ : ਬੱਚੇ ਨੂੰ ਬਹੁਤ ਜ਼ਿਆਦਾ ਭੋਜਨ ਨਾ ਖਿਲਾਓ। ਅਕਸਰ ਮਾਂ ਬੱਚੇ ਨੂੰ ਜ਼ਿਆਦਾ ਖਾਣ ਲਈ ਉਤਸ਼ਾਹਿਤ ਕਰਦੀ ਹੈ। ਪਰ ਇਸ ਨਾਲ ਬੱਚੇ ਦੀ ਸਿਹਤ ਵਿਗੜ ਸਕਦੀ ਹੈ। ਜ਼ਿਆਦਾ ਖਾਣ ਨਾਲ ਬੱਚੇ ਦਾ ਭਾਰ ਵੀ ਵਧਣ ਲੱਗਦਾ ਹੈ। ਇਸ ਲਈ ਤੁਹਾਨੂੰ ਉਸਦੀ ਸਮਰੱਥਾ ਅਨੁਸਾਰ ਉਸਨੂੰ ਖਾਣਾ ਖਿਲਾਉਣਾ ਚਾਹੀਦਾ ਹੈ।

ਬੱਚੇ ਨੂੰ ਮੋਟੀਵੇਟ ਕਰਦੇ ਰਹੋ: ਜੇ ਬੱਚੇ ਦਾ ਭਾਰ ਵਧ ਰਿਹਾ ਹੈ ਤਾਂ ਉਸਨੂੰ ਝਿੜਕੋ ਨਾ। ਤੁਸੀਂ ਉਸਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਉਸ ਨੂੰ ਇਹ ਮਹਿਸੂਸ ਕਰਵਾਉ ਕਿ ਉਹ ਵੀ ਬਾਕੀ ਬੱਚਿਆਂ ਵਾਂਗ ਹੈ। ਖਾਣੇ ਦੀ ਪਲੇਟ ‘ਤੇ ਹਰ ਚੀਜ਼ ਬਾਰੇ ਬੱਚਿਆਂ ਨੂੰ ਸੂਚਿਤ ਕਰੋ। ਬੱਚੇ ਨੂੰ ਖਾਣ-ਪੀਣ ਦੀਆਂ ਵਸਤੂਆਂ ਬਾਰੇ ਪਤਾ ਲੱਗ ਜਾਵੇਗਾ।

ਬੱਚਿਆਂ ਲਈ ਬਣੋ ਮਿਸਾਲ : ਆਪਣੇ ਬੱਚੇ ਲਈ ਮਿਸਾਲ ਬਣੋ। ਤੁਸੀਂ ਖੁਦ ਵੀ ਹੈਲਥੀ ਖਾਣਾ ਖਾਓ। ਬੱਚੇ ਆਪਣੇ ਮਾਤਾ-ਪਿਤਾ ਨੂੰ ਹੀ ਫੋਲੋ ਕਰਦੇ ਹਨ। ਇਸ ਲਈ ਤੁਸੀਂ ਉਸ ਨੂੰ ਸਿਰਫ ਅਜਿਹੇ ਭੋਜਨ ਦਾ ਸੇਵਨ ਕਰਵਾਓ ਜੋ ਤੁਹਾਡੀ ਸਿਹਤ ਲਈ ਚੰਗਾ ਹੋਵੇ।

Facebook Comments

Trending