ਲੁਧਿਆਣਾ : ਵਿਧਾਨ ਸਭਾ ਹਲਕਾ ਉਤਰੀ ਤੋਂ ਭਾਜਪਾ ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਪ੍ਰਵੀਨ ਬਾਂਸਲ ਨੇ ਕਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਦੇ ਵਿਧਾਇਕ ਇਸ ਹਲਕੇ ਤੋਂ ਚੁਣੇ ਜਾਂਦੇ ਰਹੇ ਹਨ ਜਿਨ੍ਹਾਂ ਵਲੋਂ ਸਰਕਾਰ ਵਿਚ ਹੋਣ ਦੇ ਬਾਵਜੂਦ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਾਉਣ ਅਤੇ ਵਿਕਾਸ ਕਾਰਜ ਨਾ ਕਰਾਉਣ ਕਾਰਨ ਵੋਟਰ ਨਾਰਾਜ਼ ਹਨ ਇਸ ਵਾਰ ਬਦਲਾਅ ਚਾਹੁੰਦੇ ਹਨ।
ਸ੍ਰੀ ਬਾਂਸਲ ਵਾਰਡ 88 ਸ਼ਿਵਪੁਰੀ ‘ਚ ਹੋਈ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਨੂੰ ਇਲਾਜ ਲਈ ਕਈ ਕਿਲੋਮੀਟਰ ਦੂਰ ਸਿਵਲ ਹਸਪਤਾਲ ਜਾਣਾ ਪੈਂਦਾ ਹੈ, ਥਾਂ-ਥਾਂ ਗੰਦਗੀ ਦੇ ਢੇਰ ਨਜ਼ਰ ਆਉਂਦੇ ਹਨ।
ਉਨ੍ਹਾਂ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜੇਕਰ ਭਾਜਪਾ ਦੀ ਸਰਕਾਰ ਬਣੀ ਤਾਂ ਹਲਕੇ ‘ਚ ਅਰਬਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਲਿਆਂਦਾ ਜਾਣਗੇ ਅਤੇ ਸਮੱਸਿਆਵਾਂ ਪਹਿਲ ਦੇ ਅਧਾਰ ‘ਤੇ ਹੱਲ ਕਰਾਈਆਂ ਜਾਣਗੀਆਂ।
ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਯਸ਼ਪਾਲ ਵਰਮਾ ਰਜਿੰਦਰ ਸ਼ਰਮਾ, ਅਸ਼ੋਕ ਰਾਣਾ, ਸ਼ੇਖਰ ਜੈਨ, ਕੁਲਦੀਪ ਸ਼ਰਮਾ, ਜੀਵਨ ਵਰਮਾ, ਸੰਦੀਪ ਅਟਵਾਲ, ਜੀਵਨ ਵਰਮਾ, ਸ੍ਰੀਮਤੀ ਡਿੰਪਲ ਰਾਣੀ, ਅਕਾਸ਼ ਵਰਮਾ, ਸੰਦੀਪ ਵਰਮਾ, ਜਤਿੰਦਰ ਵਸ਼ਿਸਟ, ਅਮਿਤ ਸ਼ੈਲੀ, ਰਾਜਨ ਵੈਦ, ਵਿਜੇ ਪੋਪਲੇ, ਰਣਜੀਤ ਸਿੰਘ, ਸੋਨੂੰ ਨਾਇਡੂ ਅਤੇ ਭਾਰੀ ਗਿਣੀ ‘ਚ ਇਲਾਕਾ ਨਿਵਾਸੀ ਮੌਜੂਦ ਸਨ।