ਲੁਧਿਆਣਾ : 2021 ਬੈਚ ਦੀ ਆਈਏਐਸ ਅਧਿਕਾਰੀ, ਸ਼੍ਰੀਮਤੀ ਅਪਰਨਾ ਐਮਬੀ ਐਡੀਸ਼ਨਲ ਕਮਿਸ਼ਨਰ ਯੂਟੀ ਨੇ ਦ੍ਰਿਸ਼ਟੀ ਡਾ. ਆਰ. ਸੀ. ਜੈਨ ਇਨੋਵੇਟਿਵ ਪਬਲਿਕ ਸਕੂਲ ਦਾ ਦੌਰਾ ਕੀਤਾ। ਉਨਾਂ ਨੇ ਇਨਕਲੂਸਿਵ ਵਿੰਗ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਵਾਧੇ ਅਤੇ ਸੰਪੂਰਨ ਵਿਕਾਸ ਲਈ ਸਕੂਲ ਦੁਆਰਾ ਕੀਤੇ ਗਏ ਕੰਮ ਦੀ ਪ੍ਰਸ਼ੰਸਾ ਕੀਤੀ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਸਿਵਲ ਸੇਵਾਵਾਂ ਬਾਰੇ ਚਾਨਣਾ ਪਾਇਆ।
ਉਨਾਂ ਨੇ ਯੂਪੀਐਸਸੀ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੀ ਤਿਆਰੀ ਲਈ ਕੁਝ ਰਣਨੀਤੀਆਂ ਅਤੇ ਸੁਝਾਅ ਵੀ ਸਾਂਝੇ ਕੀਤੇ। ਸ਼੍ਰੀਮਤੀ ਅਪਰਨਾ ਨੇ ਵਿਦਿਆਰਥੀਆਂ ਦੇ ਚਲੰਤ ਮਾਮਲਿਆਂ ਦੀ ਰਣਨੀਤਕ ਤਿਆਰੀ, ਯੂਪੀਐਸਸੀ-ਸੀਐਸਈ ਸਿਲੇਬਸ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਸਹੀ ਢੰਗ ਨਾਲ ਰੱਖਣ, ਇੱਕ ਵਿਕਲਪਿਕ ਵਿਸ਼ੇ ਨੂੰ ਸਮਝਣ ਅਤੇ ਤਣਾਅ ਘਟਾਉਣ ਦੀ ਵਿਧੀ ਨਾਲ ਸਬੰਧਤ ਵੱਖ-ਵੱਖ ਪ੍ਰਸ਼ਨਾਂ ਨੂੰ ਵੀ ਸੰਬੋਧਿਤ ਕੀਤਾ। ਪਿ੍ਰੰਸੀਪਲ ਡਾ ਮਨੀਸ਼ਾ ਗੰਗਵਾਰ ਨੇ ਐਮਐਸ ਅਪਰਨਾ ਐਮਬੀ, ਆਈਏਐਸ (ਯੂਟੀ) ਦਾ ਧੰਨਵਾਦ ਕੀਤਾ।