Connect with us

ਪੰਜਾਬ ਨਿਊਜ਼

ਮਹਿਲਾ ਕਾਂਸਟੇਬਲ ਦੀ ਪੇਸ਼ੀ ਦੌਰਾਨ ਅਦਾਲਤ ‘ਚ ਜ਼ਬਰਦਸਤ ਹੰ/ਗਾਮਾ, ਮਾਰੀਆ ਥੱ/ਪੜ…

Published

on

ਬਠਿੰਡਾ : ਬਠਿੰਡਾ ਵਿੱਚ ਅਦਾਲਤੀ ਕੰਪਲੈਕਸ ਵਿੱਚ ਭਾਰੀ ਹੰਗਾਮਾ ਹੋਇਆ। ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼ ਹੋਈ। ਇਸ ਦੌਰਾਨ ਕੋਰਟ ਕੰਪਲੈਕਸ ‘ਚ ਹੰਗਾਮਾ ਹੋ ਗਿਆ, ਜਿਸ ‘ਚ ਲੋਕਾਂ ਨੇ ਇਕ ਦੂਜੇ ‘ਤੇ ਥੱਪੜ ਅਤੇ ਮੁੱਕੇ ਮਾਰੇ।

ਜ਼ਿਕਰਯੋਗ ਹੈ ਕਿ ਅੱਜ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਪੇਸ਼ੀ ਤੈਅ ਸੀ ਅਤੇ ਇਸ ਮੌਕੇ ਇੱਕ ਹੋਰ ਮਹਿਲਾ ਗੁਰਮੀਤ ਕੌਰ ਉਰਫ਼ ਗਗਨ ਵੀ ਅਦਾਲਤ ਵਿੱਚ ਪੁੱਜੀ ਸੀ। ਗੁਰਮੀਤ ਕੌਰ ਨੇ ਮਹਿਲਾ ਕਾਂਸਟੇਬਲ ‘ਤੇ ਗੰਭੀਰ ਦੋਸ਼ ਲਾਏ।ਗੁਰਮੀਤ ਕੌਰ ਉਰਫ਼ ਗਗਨ ਦਾ ਕਹਿਣਾ ਹੈ ਕਿ ਕਾਂਸਟੇਬਲ ਅਮਨਦੀਪ ਕੌਰ ਦੇ ਆਪਣੇ ਪਤੀ ਬਲਜਿੰਦਰ ਸੋਨੂੰ ਨਾਲ ਨਾਜਾਇਜ਼ ਸਬੰਧ ਹਨ ਅਤੇ ਦੋਵੇਂ ਮਿਲ ਕੇ ਨਸ਼ਾ ਵੇਚਣ ਦਾ ਕੰਮ ਕਰਦੇ ਹਨ।

ਇਸ ਦੌਰਾਨ ਅਦਾਲਤ ਵਿੱਚ ਔਰਤ ਦੀ ਆਪਣੇ ਪਤੀ ਨਾਲ ਬਹਿਸ ਹੋ ਗਈ ਅਤੇ ਦੋਵੇਂ ਪਤੀ-ਪਤਨੀ ਇੱਕ-ਦੂਜੇ ਨੂੰ ਥੱਪੜ ਮਾਰਦੇ ਅਤੇ ਮੁੱਕੇ ਮਾਰਦੇ ਦੇਖੇ ਗਏ। ਮੌਕੇ ‘ਤੇ ਮਾਹੌਲ ਕਾਫੀ ਗਰਮਾ ਗਿਆ ਅਤੇ ਅਦਾਲਤ ਦੇ ਚੌਗਿਰਦੇ ‘ਚ ਕਾਫੀ ਹੰਗਾਮਾ ਹੋ ਗਿਆ।ਦੱਸ ਦੇਈਏ ਕਿ ਪੰਜਾਬ ਪੁਲਿਸ ਦੀ ਕਾਂਸਟੇਬਲ ਅਤੇ ਇੰਸਟਾ ਕੁਈਨ ਅਮਨਦੀਪ ਕੌਰ ਨੂੰ ਕਾਲੀ ਥਾਰ ਵਿੱਚ 17.71 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ, ਜਿਸ ਕਾਰਨ ਪੰਜਾਬ ਪੁਲਿਸ ਦੀ ਕਾਂਸਟੇਬਲ ਅਮਨਦੀਪ ਕੌਰ ਦਾ ਬੀਤੇ ਦਿਨ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸੀ।ਰਿਮਾਂਡ ਖਤਮ ਹੋਣ ਕਾਰਨ ਅੱਜ ਉਸ ਨੂੰ ਇਕ ਵਾਰ ਫਿਰ ਅਦਾਲਤ ਵਿਚ ਪੇਸ਼ ਕੀਤਾ ਗਿਆ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਮਹਿਲਾ ਕਾਂਸਟੇਬਲ ਨੂੰ ਬਰਖਾਸਤ ਕਰ ਦਿੱਤਾ ਹੈ।

Facebook Comments

Trending