Connect with us

ਅਪਰਾਧ

ਕੇਂਦਰੀ ਜੇਲ ‘ਚ ਜ਼ਬਰਦਸਤ ਹੰਗਾਮਾ, ਆਪਸ ‘ਚ ਭਿੜੇ ਕੈਦੀ

Published

on

ਲੁਧਿਆਣਾ: ਕੇਂਦਰੀ ਜੇਲ੍ਹ ਦੀ ਬੈਰਕ ਵਿੱਚ ਕੈਦੀਆਂ ਦੇ ਆਪਸ ਵਿੱਚ ਲੜਨ ਦੀ ਸੂਚਨਾ ਮਿਲੀ ਹੈ। ਪ੍ਰਾਪਤ ਸਮਾਚਾਰ ਅਨੁਸਾਰ ਦੇਰ ਰਾਤ ਤਾਜਪੁਰ ਰੋਡ ’ਤੇ ਸਥਿਤ ਕੇਂਦਰੀ ਜੇਲ੍ਹ ਦੀ ਬੈਰਕ ਵਿਚ ਖਾਣੇ ਨੂੰ ਲੈ ਕੇ ਕੈਦੀਆਂ ਵਿਚ ਝਗੜਾ ਹੋ ਗਿਆ, ਜਿਸ ਕਾਰਨ ਕੈਦੀਆਂ ਦੇ ਇਕ ਧੜੇ ਨੇ ਇਕ ਕੈਦੀ ਦੇ ਸਿਰ ਵਿਚ ਖਾਣੇ ਦਾ ਭਾਂਡਾ ਮਾਰ ਦਿੱਤਾ ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਿਆ  ਜ਼ਖਮੀ ਕੈਦੀ ਨੂੰ ਇਲਾਜ ਲਈ ਜੇਲ ਹਸਪਤਾਲ ਲਿਆਂਦਾ ਗਿਆ, ਜਿੱਥੇ ਮੈਡੀਕਲ ਅਫਸਰ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਇਸ ਦੌਰਾਨ ਜ਼ਖਮੀ ਕੈਦੀ ਦੇ ਸਿਰ ‘ਤੇ ਟਾਂਕੇ ਲਗਾਏ ਗਏ। ਜੇਲ੍ਹ ਪ੍ਰਸ਼ਾਸਨ ਘਟਨਾ ਦੀ ਜਾਂਚ ਕਰ ਰਿਹਾ ਹੈ।

Facebook Comments

Trending