ਅੱਜਕੱਲ੍ਹ ਥਾਇਰਾਇਡ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ, ਖਾਸ ਕਰਕੇ ਔਰਤਾਂ ‘ਚ। ਖੋਜ ਦੇ ਅਨੁਸਾਰ ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਥਾਇਰਾਇਡ ਹੋਣ ਦੀ ਸੰਭਾਵਨਾ 5 ਤੋਂ 8 ਗੁਣਾ ਜ਼ਿਆਦਾ ਹੁੰਦੀ ਹੈ। ਕੁਝ ਔਰਤਾਂ ਇਸ ਨੂੰ ਕੰਟਰੋਲ ਕਰਨ ਲਈ ਦਵਾਈਆਂ ਦਾ ਸਹਾਰਾ ਲੈਂਦੀਆਂ ਹਨ ਪਰ ਆਯੁਰਵੈਦਿਕ ਨੁਸਖ਼ਿਆਂ ਨਾਲ ਵੀ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਥਾਇਰਾਇਡ ਕੀ ਹੁੰਦਾ ਹੈ : ਥਾਇਰਾਇਡ ਇੱਕ ਹਾਰਮੋਨਲ ਰੋਗ ਹੈ। ਗਰਦਨ ‘ਚ ਵੋਕਲ ਕੋਰਡਜ਼ ਦੇ ਦੋਵੇਂ ਪਾਸੇ ਇੱਕ ਤਿਤਲੀ ਦੇ ਆਕਾਰ ਦੀ ਥਾਇਰਾਇਡ ਗਲੈਂਡ ਹੁੰਦੀ ਹੈ। ਇਨ੍ਹਾਂ ‘ਚੋਂ T3, T4 ਹਾਰਮੋਨ ਨਿਕਲਦੇ ਹਨ ਜੋ ਸਰੀਰ ਦੇ ਕਈ ਕਾਰਜਾਂ ਨੂੰ ਕੰਟਰੋਲ ਕਰਦੇ ਹਨ। ਹਾਲਾਂਕਿ ਜਦੋਂ ਇਨ੍ਹਾਂ ਹਾਰਮੋਨਸ ‘ਚ ਗੜਬੜੀ ਹੁੰਦੀ ਹੈ ਤਾਂ ਥਾਇਰਾਈਡ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
ਆਓ ਤੁਹਾਨੂੰ ਦੱਸਦੇ ਹਾਂ ਥਾਇਰਾਇਡ ਜਾਗਰੂਕਤਾ ਮਹੀਨੇ ‘ਚ ਥਾਇਰਾਈਡ ਨੂੰ ਕੰਟਰੋਲ ਕਰਨ ਦੇ ਕੁਝ ਘਰੇਲੂ ਨੁਸਖੇ।
ਅਦਰਕ : ਮਾਹਿਰਾਂ ਅਨੁਸਾਰ ਅਦਰਕ ‘ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਖਣਿਜ ਹੁੰਦੇ ਹਨ, ਜੋ ਸੋਜ ਨਾਲ ਲੜਨ ‘ਚ ਮਦਦਗਾਰ ਹੁੰਦੇ ਹਨ। ਥਾਇਰਾਇਡ ਨੂੰ ਕੰਟਰੋਲ ਕਰਨ ਲਈ ਤੁਸੀਂ ਅਦਰਕ ਦੀ ਚਾਹ ਲੈ ਸਕਦੇ ਹੋ। ਇਸ ਦਾ ਰਸ ਸ਼ਹਿਦ ਦੇ ਨਾਲ ਵੀ ਲਿਆ ਜਾ ਸਕਦਾ ਹੈ।
ਬਦਾਮ: ਬਦਾਮ ‘ਚ ਪ੍ਰੋਟੀਨ, ਫਾਈਬਰ, ਮਿਨਰਲਜ਼, ਸੇਲੇਨੀਅਮ ਹੁੰਦਾ ਹੈ ਜੋ ਥਾਇਰਾਇਡ ਲਈ ਫਾਇਦੇਮੰਦ ਹੁੰਦਾ ਹੈ। ਇਸ ‘ਚ ਮੈਗਨੀਸ਼ੀਅਮ ਵੀ ਜ਼ਿਆਦਾ ਹੁੰਦਾ ਹੈ ਜੋ ਥਾਇਰਾਇਡ ਗਲੈਂਡ ਨੂੰ ਸਹੀ ਢੰਗ ਨਾਲ ਕੰਮ ਕਰਨ ‘ਚ ਮਦਦ ਕਰਦਾ ਹੈ।
ਦੁੱਧ ਅਤੇ ਡੇਅਰੀ ਪ੍ਰੋਡਕਟ: ਦੁੱਧ, ਪਨੀਰ ਅਤੇ ਦਹੀਂ ‘ਚ ਆਇਓਡੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਥਾਇਰਾਇਡ ਨੂੰ ਕੰਟਰੋਲ ਕਰਨ ਲਈ ਜ਼ਰੂਰੀ ਹੈ। ਇਸ ਲਈ ਇਸ ਨੂੰ ਆਪਣੀ ਡਾਇਟ ਦਾ ਹਿੱਸਾ ਬਣਾਓ।
ਸੇਬ ਦਾ ਸਿਰਕਾ : ਐਪਲ ਸਾਈਡਰ ਵਿਨੇਗਰ ਹਾਰਮੋਨਸ ਨੂੰ ਸੰਤੁਲਿਤ ਕਰਨ ‘ਚ ਮਦਦ ਕਰਦਾ ਹੈ। ਇਹ ਸਰੀਰ ਦੇ ਵਾਤਾਵਰਣ ਨੂੰ ਅਲਕਲਾਈਜ਼ ਕਰਨ ‘ਚ ਮਦਦ ਕਰਦਾ ਹੈ ਅਤੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ। ਸੇਬ ਦੇ ਸਿਰਕੇ ਅਤੇ ਸ਼ਹਿਦ ਨੂੰ ਪਾਣੀ ‘ਚ ਮਿਲਾ ਕੇ ਰੋਜ਼ ਸਵੇਰੇ ਖਾਲੀ ਪੇਟ ਲੈਣ ਨਾਲ ਥਾਇਰਾਇਡ ਕੰਟਰੋਲ ‘ਚ ਰਹਿੰਦਾ ਹੈ।
ਨਾਰੀਅਲ ਦਾ ਤੇਲ : ਨਾਰੀਅਲ ਦੇ ਤੇਲ ‘ਚ ਫੈਟੀ ਐਸਿਡ ਹੁੰਦੇ ਹਨ ਜੋ ਥਾਇਰਾਇਡ ਗਲੈਂਡ ਦੇ ਕੰਮ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਨਾਰੀਅਲ ਤੇਲ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਭਾਰ ਘਟਾਉਣ ‘ਚ ਮਦਦ ਕਰਦਾ ਹੈ।
ਮੁਲੱਠੀ : ਮੁਲੱਠੀ ਦਾ ਸੇਵਨ ਵੀ ਥਾਇਰਾਇਡ ਨੂੰ ਕੰਟਰੋਲ ਕਰਨ ‘ਚ ਫਾਇਦੇਮੰਦ ਹੋਵੇਗਾ। ਇਸ ‘ਚ ਕੁਝ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਥਾਇਰਾਇਡ ਗਲੈਂਡ ਨੂੰ ਸੰਤੁਲਿਤ ਕਰਨ ‘ਚ ਮਦਦ ਕਰਦੇ ਹਨ।