Connect with us

ਪੰਜਾਬ ਨਿਊਜ਼

ਭਿਆਨਕ ਹਾਦਸੇ ਨੇ ਪਰਿਵਾਰ ‘ਚ ਮਚਾਈ ਤਬਾਹੀ, ਦੋ ਭੈਣਾਂ ਤੇ ਭਰਾ ਦੀ ਮੌਤ

Published

on

ਦੀਨਾਨਗਰ: 23 ਮਾਰਚ ਨੂੰ ਇੱਕ ਵਿਆਹ ਤੋਂ ਪਰਤਦੇ ਸਮੇਂ ਕਾਰ ਹਾਦਸੇ ਵਿੱਚ ਭਰਾ-ਭੈਣ ਦੀ ਮੌਤ ਹੋ ਗਈ। ਅੱਜ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਇੱਕ ਹੋਰ ਛੋਟੀ ਭੈਣ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਜਦੋਂ ਹਾਦਸਾ ਵਾਪਰਿਆ, ਉਸ ਸਮੇਂ ਕਾਰ ਵਿੱਚ ਤਿੰਨ ਭੈਣਾਂ ਅਤੇ ਇੱਕ ਭਰਾ ਸੀ।ਜਿਸ ‘ਚ ਭਰਾ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਭੈਣਾਂ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪਹਿਲਾਂ ਇੱਕ ਭੈਣ ਦੀ ਮੌਤ ਹੋ ਗਈ ਅਤੇ ਅੱਜ ਦੂਜੀ ਭੈਣ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਦੇ ਸਾਰੇ ਲੋਕਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਹਾਦਸੇ ਨੂੰ ਲੈ ਕੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਜ਼ਿਕਰਯੋਗ ਹੈ ਕਿ ਦੀਨਾਨਗਰ ਨੇੜਲੇ ਪਿੰਡ ਦੋਆਬਾ ਦੇ ਅਜੈ ਕੁਮਾਰ ਦੀ ਧੀ ਨੂੰ 23 ਮਾਰਚ ਦੀ ਦੇਰ ਰਾਤ ਸਥਾਨਕ ਪੈਲੇਸ ਵਿੱਚ ਵਿਦਾਇਗੀ ਦਿੱਤੀ ਗਈ ਸੀ। ਇਸ ਤੋਂ ਬਾਅਦ ਲੜਕੀ ਦੀ ਮਹਿਕ, ਨੀਸ਼ੂ ਅਤੇ ਤਨਿਸ਼ਕਾ ਆਪਣੀ ਮਾਸੀ ਦੇ ਲੜਕੇ ਜਤਿੰਦਰ ਕੁਮਾਰ ਨਾਲ ਕਾਰ ‘ਚ ਸਵਾਰ ਹੋ ਕੇ ਆਪਣੇ ਪਿੰਡ ਦੁਆਬਾ ਨੂੰ ਪਰਤ ਰਹੇ ਸਨ।ਝਾਂਜੀ ਮੋੜ ਨੇੜੇ ਕਾਰ ਅਚਾਨਕ ਬੇਕਾਬੂ ਹੋ ਕੇ ਖੇਤਾਂ ਵਿੱਚ ਜਾ ਡਿੱਗੀ, ਜਿਸ ਕਾਰਨ ਜਤਿੰਦਰ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਕਾਰ ਵਿੱਚ ਸਵਾਰ ਤਿੰਨੇ ਭੈਣਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ। ਉਸ ਨੂੰ ਤੁਰੰਤ ਇਲਾਜ ਲਈ ਗੁਰਦਾਸਪੁਰ ਦੇ ਹਸਪਤਾਲ ਲਿਜਾਇਆ ਗਿਆ।

ਹਾਲਤ ਨਾਜ਼ੁਕ ਹੋਣ ਕਾਰਨ ਇਕ ਲੜਕੀ ਮਹਿਕ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਬਾਕੀ ਦੋ ਭੈਣਾਂ ਨੀਸ਼ੂ ਅਤੇ ਤਨਿਸ਼ਕਾ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ।ਅੱਜ ਲਾੜੀ ਦੀ ਸਭ ਤੋਂ ਛੋਟੀ ਭੈਣ 12 ਸਾਲਾ ਤਨਿਸ਼ਕਾ ਦੀ ਇਲਾਜ ਦੌਰਾਨ ਮੌਤ ਹੋ ਗਈ। ਦੋ ਭੈਣਾਂ ਅਤੇ ਇੱਕ ਭਰਾ ਦੀ ਮੌਤ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

Facebook Comments

Trending