Connect with us

ਪੰਜਾਬੀ

ਮਾਨ ਸਰਕਾਰ ਚੰਗੀ ਸਿੱਖਿਆ ਅਤੇ ਬਿਹਤਰ ਸਿਹਤ ਸੁਵਿਧਾਵਾਂ ‘ਤੇ ਲਗਾਤਾਰ ਕਰ ਰਹੀ ਹੈ ਕੰਮ – ਵਿਧਾਇਕ ਛੀਨਾ

Published

on

Hon'ble government is continuously working on good education and better health facilities - MLA Chhina

ਲੁਧਿਆਣਾ : 27 ਜਨਵਰੀ ਨੂੰ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੇ ਪੰਜਾਬ ਵਿਚ 500 ਨਵੇਂ ਮੁੱਹਲਾ ਕਲੀਨਿਕ ਸੂਬੇ ਦੀ ਜਨਤਾ ਨੂੰ ਸਮਰਪਿਤ ਕਰਨ ਜਾ ਰਹੀ ਹੈ ਹਵਾਲੇ ਕਰਨ ਜਾ ਰਹੀ ਹੈ ਉੱਥੇ ਹੀ 100 ਸਕੂਲ ਆਫ ਅਮਿਨੇਂਸ ਵੀ ਖੋਲਣ ਦੀ ਤਿਆਰੀ ਵੀ ਲਗਭਗ ਮੁਕੰਮਲ ਹੋ ਚੁੱਕੀ ਹੈ।

ਹਲਕਾ ਦੱਖਣੀ ਤੋਂ ਵਿਧਾਇਕ ਬੀਬੀ ਰਜਿੰਦਰ ਪਾਲ ਕੌਰ ਛੀਨਾ ਨੇ ਵੀ ਐਸ ਐਮ ਓ ਪੂਨਮ ਗੋਇਲ ਦੇ ਨਾਲ ਮੁਹੱਲਾ ਕਲੀਨੀਕ ਦੀ ਹਰ ਸਾਈਟ ਦਾ ਦੌਰਾ ਕੀਤਾ। ਉਨ੍ਹਾਂ ਉਥੇ ਹੋ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਕਮੀਆਂ ਨੂੰ ਦੂਰ ਕਰਨ ਦਾ ਯਤਨ ਕੀਤਾ ਗਿਆ ਹੈ ਤਾਂ ਜੋ ਜਲਦ ਤੋਂ ਜਲਦ ਮੁਹੱਲਾ ਕਲੀਨੀਕ ਤਿਆਰ ਕਰਕੇ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕੀਤੇ ਜਾ ਸਕਣ.

ਵਿਧਾਇਕ ਛੀਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਦੀ ਤਰਜ ‘ਤੇ ਚੰਗੀ ਸਿੱਖਿਆ ਅਤੇ ਸਿਹਤ ਦਾ ਵਾਅਦਾ ਕਰਕੇ ਸਰਕਾਰ ਵਿਚ ਆਈ ਹੈ। ਮਾਨ ਸਰਕਾਰ ਚੰਗੀ ਸਿੱਖਿਆ ਅਤੇ ਬੇਹਤਰ ਸਿਹਤ ਸੁਵਿਧਾ ਲਈ ਵਚਨਬੱਧ ਹੈ ਅਤੇ ਇਸ ਗਰੰਟੀ ਤੇ ਕੰਮ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤ ਜਲਦ ਅਸੀਂ ਇੰਦਰਾ ਕਲੋਨੀ, ਲੋਹਾਰਾ ਤੇ ਢੋਲੇਵਾਲ ਵਿਚ ਨਵੇਂ ਮੁਹੱਲਾ ਕਲੀਨਿਕ ਖੋਲ ਰਹੇ ਹਾਂ।

Facebook Comments

Trending