ਖੇਡਾਂ ਵਤਨ ਪੰਜਾਬ ਦੀਆਂ 2023 ਸੀਜਨ-2 ਦੇ ਚੌਥੇ ਦਿਨ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਐਥਲੈਟਿਕਸ ਦੇ ਮੁਕਾਬਲਿਆਂ ਮੌਕੇ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਸਰਕਾਰ ਦੀ ਖੇਡੀ ਨੀਤੀ ਬਾਰੇ ਜਾਣਕਾਰੀ ਦਿੱਤੀ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਵੀ ਕੀਤੀ।
ਡਿਪਟੀ ਕਮਿਸ਼ਨਰ ਸ੍ਰੀਮਤੀ ਮਲਿਕ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਖਿਡਾਰੀਆਂ ਲਈ ਉੱਤਮ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤਾਂ ਜੋ ਸਾਡੇ ਨੌਜਵਾਨ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੱਡੀਆਂ ਮੱਲਾਂ ਮਾਰ ਸਕਣ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਸ੍ਰੀ ਰੁਪਿੰਦਰ ਸਿੰਘ, ਸ੍ਰੀ ਸੰਜੀਵ ਸ਼ਰਮਾ ਐਥਲੈਟਿਕਸ ਕੋਚ, ਸ੍ਰੀ ਪ੍ਰੇਮ ਕੁਮਾਰ ਜਿਮਨਾਸਟਿਕ ਕੋਚ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀ ਵੀ ਹਾਜਰ ਰਹੇ।
ਇਨ੍ਹਾਂ ਜਿਲ੍ਹਾ ਪੱਧਰ ਦੀਆਂ 25 ਖੇਡਾਂ ਵਿੱਚ ਵੱਖ-ਵੱਖ ਉਮਰ ਵਰਗਾਂ ਵਿੱਚ 30 ਸਤੰਬਰ 2023 ਤੋਂ 5 ਅਕਤੂਬਰ 2023 ਤੱਕ ਕਰਵਾਏ ਜਾ ਰਹੇ ਹਨ। ਇਨ੍ਹਾਂ ਖੇਡਾਂ ਵਿੱਚ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਬਾਕਸਿੰਗ, ਚੈੱਸ, ਫੁੱਟਬਾਲ, ਗੱਤਕਾ, ਹਾਕੀ, ਹੈਂਡਬਾਲ, ਜੂਡੋ, ਕਿੱਕ ਬਾਕਸਿੰਗ, ਕਬੱਡੀ ਨੈਸਨਲ, ਕਬੱਡੀ ਸਰਕਲ, ਖੋਹ-ਖੋਹ, ਲਾਅਨ ਟੈਨਿਸ, ਨੈੱਟਬਾਲ, ਪਾਵਰ ਲਿਫਟਿੰਗ, ਸੂਟਿੰਗ, ਸਾਫਟਬਾਲ, ਤੈਰਾਕੀ, ਟੇਬਲ ਟੈਨਿਸ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸਿੰਗ, ਵੇਟਲਿਫਟਿੰਗ ਅਤੇ ਕੁਸ਼ਤੀ ਦੇ ਮੁਕਾਬਲੇ ਸ਼ਾਮਲ ਹਨ।
ਜਿਲ੍ਹਾ ਖੇਡ ਅਫਸਰ ਸ੍ਰੀ ਰੁਪਿੰਦਰ ਸਿੰਘ ਵੱਲੋ ਵੱਖ-ਵੱਖ ਖੇਡ ਮੈਦਾਨਾਂ ‘ਤੇ ਜਾ ਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਖਿਡਾਰੀਆਂ ਨੂੰ ਮੈਡਲ ਤਕਸੀਮ ਕੀਤੇ ਗਏ ਅਤੇ ਹੋਰ ਪ੍ਰਬੰਧਾਂ ਦਾ ਜਾਇਜਾ ਵੀ ਲਿਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਰਵਾਏ ਗਏ ਐਥਲੈਟਿਕਸ ਦੇ 41 ਤੋ 55 ਉਮਰ ਵਰਗ ਈਵੈਂਟ ਦੀ 3000 ਮੀਟਰ ਰੇਸ ਵਾਕ ਦੇ ਵਿੱਚ ਸੁਖਵਿੰਦਰ ਸਿੰਘ ਪਹਿਲਾਂ ਸਥਾਨ, ਕੁਲਦੀਪ ਸਿੰਘ ਦੂਜਾ ਸਥਾਨ ਅਤੇ ਦਲਜੀਤ ਸਿੰਘ ਤੀਜਾ ਸਥਾਨ ਪ੍ਰਾਪਤ ਕੀਤਾ.।
ਈਵੈਂਟ ਲੰਬੀ ਛਾਲ ਦੇ ਵਿੱਚ ਸਿਮਰਨਜੀਤ ਸਿਘ ਪਹਿਲਾਂ ਸਥਾਨ, ਹਰਵਿੰਦਰ ਸਿੰਘ ਦੂਜਾ ਸਥਾਨ ਅਤੇ ਸੁਦਾਗਰ ਸਿੰਘ ਤੀਜਾ ਸਥਾਨ ਪ੍ਰਾਪਤ ਕੀਤਾ, ਈਵੈਂਟ 800 ਮੀਟਰ ਵਿੱਚ ਰਾਮ ਲਾਲ ਪਹਿਲਾਂ ਸਥਾਨ ਮਨਜਿੰਦਰ ਸਿੰਘ ਦੂਜਾ ਸਥਾਨ ਅਤੇ ਸਤਨਾਮ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਉਮਰ ਵਰਗ 21-30 ਸਾਲ ਦੇ 800 ਮੀਟਰ ਦੇ ਫਾਈਨਲ ਵਿੱਚ ਗੁਰਕੋਮਲ ਸਿੰਘ ਗਿੱਲ ਨੇ ਪਹਿਲਾਂ ਸਥਾਨ, ਰਣਜੋਤ ਨੇ ਦੂਜਾ ਸਥਾਨ, ਦਿਲਪ੍ਰੀਤ ਸਿੰਘ ਨੇ ਤੀਜਾ ਸਥਾਨ ਅਤੇ ਨਿਪੁਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ।
ਉਮਰ ਵਰਗ ਅੰਡਰ-17 ਸਾਲ ਲੜਕਿਆਂ ਦੇ ਵਿੱਚ 400 ਮੀਟਰ ਹਰਡਲਜ ਵਿੱਚ ਅਰਾਧਿਆ ਪਹਿਲਾਂ ਸਥਾਨ ਜੋਸ਼ ਇਕਬਾਲ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਵਿੱਚ ਨਵੀਨ ਕੁਮਾਰ ਨੇ ਪਹਿਲਾਂ ਸਥਾਨ ਜਸਨੂਰ ਸਿੰਘ ਦੂਜਾ ਸਿੰਘ ਹਿਮਾਂਸ਼ੂ ਚੌਧਰੀ ਨੇ ਤੀਜਾ ਸਥਾਨ ਅਤੇ ਮਹਿਤਾਬ ਸਿੰਘ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਵਿੱਚ ਅਕਰਸ਼ਿਤਪ੍ਰਤਾਪ ਸਿੰਘ ਨੇ ਪਹਿਲਾਂ ਸਥਾਨ, ਮਨਜੋਤ ਸਿੰਘ ਨੇ ਦੂਜਾ ਸਥਾਨ, ਤਰਨਜੋਤ ਸਿੰਘ ਨੇ ਤੀਜਾ ਸਥਾਨ ਅਤੇ ਮਹਿਤਾਬ ਸਿੰਘ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਡਿਸਕਸ ਥ੍ਰੋ ਦੇ ਮੁਕਾਬਲਿਆਂ ਦੇ ਵਿੱਚ ਦੇਵੇਸ਼ ਖਟਕ ਪਹਿਲਾਂ ਸਥਾਨ, ਨਵਜੋਤ ਸਿੰਘ ਦੂਜਾ ਸਥਾਨ ਅਤੇ ਗੁਰਸ਼ਾਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਰਵਾਏ ਗਏ ਅੰਡਰ-14 ਸਾਲ ਲੜਕੇ ਹਾਕੀ ਖੇਡ ਦੇ ਮੁਕਾਬਲਿਆਂ ਦੇ ਵਿੱਚ ਜਰਖੜ ਦੀ ਟੀਮ ਨੇ ਰਾਮਪੁਰਾ ਦੀ ਟੀਮ ਨੂੰ 7-6 ਦੇ ਫਰਕ ਨਾਲ ਹਰਾਇਆ, ਮਾਲਵਾ ਕਲੱਬ ਦੀ ਟੀਮ ਨੇ ਚਚਰਾੜੀ ਦੀ ਟੀਮ ਨੂੰ 5-0 ਦੇ ਫਰਕ ਨਾਲ ਹਰਾਇਆ, ਉਮਰ ਵਰਗ ਅੰਡਰ-17 ਸਾਲ ਲੜਕੀਆਂ ਦੇ ਵਿੱਚ ਡੀ.ਏ.ਵੀ. ਕਲੱਬ ਦੀ ਟੀ ਨੇ ਕਿਲਾਰਾਏਪੁਰ ਦੀ ਟੀਮ ਨੂੰ 2-1 ਦੇ ਫਰਕ ਨਾਲ ਹਰਾਇਆ, ਪਿੰਡ ਜਲਾਲਦੀਵਾਲ ਟੀ ਟੀਮ ਨੇ ਪਿੰਡ ਮੁੰਡੀਆਂ ਦੀ ਟੀਮ ਨੂੰ 1-0 ਦੇ ਫਰਕ ਨਾਲ ਹਰਾਇਆ।
ਸਾਫਟਬਾਲ – ਅੰਡਰ-17 ਸਾਲ ਲੜਕਿਆਂ ਦੇ ਵਿੱਚ ਸ.ਸ.ਸ. ਸਕੂਲ ਕਾਸਾਬਾਦ ਪਹਿਲਾ ਸਥਾਨ ਸ.ਸ.ਸ. ਸਕੂਲ ਚਕਰ ਦੂਜਾ ਸਥਾਨ, ਗੁਰੂ ਨਾਨਕ ਸਕੂਲ ਜਨਤਾ ਨਗਰ ਪਹਿਲਾਂ ਸਥਾਨ ਅਤੇ ਦਸਮੇਸ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬੈਡਮਿੰਟਨ – ਅੰਡਰ-21 ਲੜਕੀਆਂ ਅਰੁਨਿਮਾ ਪਾਲ ਨੇ ਪਹਿਲਾਂ ਸਥਾਨ, ਸਹਿਜਪ੍ਰੀਤ ਕੋਰ ਨੇ ਦੂਜਾ ਸਥਾਨ ਅਤੇ ਚੁਨਿੰਦਾ ਸ਼ਰਮਾ ਤੀਜਾ ਸਥਾਨ ਪ੍ਰਾਪਤ ਕੀਤਾ।
ਹੈਂਡਬਾਲ – ਅੰਡਰ-14 ਸਾਲ ਦੇ ਵਿੱਚ ਸਰਕਾਰੀ ਹਾਈ ਸਕੂਲ ਜਵੱਦੀ ਕਲਾਂ ਦੀ ਟੀਮ ਨੇ ਜੀਸਸ ਸੈਕਰਡ ਹਾਰਟ ਸਕੂਲ ਦੀ ਟੀਮ ਨੂੰ 12-04 ਅੰਕਾਂ ਨਾਲ ਹਰਾਇਆ। ਅੰਡਰ-21 ਦੇ ਵਿੱਚ ਭੂੰਦੜੀ ਦੀ ਟੀਮ ਬਲੋਜਮ ਸਕੂਲ ਜਗਰਾਉਂ ਨੇ ਭੂੰਦੜੀ ਦੀ ਟੀਮ ਨੂੰ 10-05 ਨਾਲ ਹਰਾਇਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਟੀਮ ਨੇ ਜੇ ਐਨ ਵੀ ਐਸ ਨੂੰ 2-0 ਨਾਲ ਹਰਾਇਆ, ਬੀ.ਵੀ.ਐਮ. ਕਿਚਲੂ ਨਗਰ ਪਹਿਲੀ ਅਤੇ ਸਵਾਮੀ ਰੂਪ ਚੰਦ ਦੂਜੀ ਪੁਜੀਸ਼ਨ, ਇੰਟਰ ਨੈਸ਼ਨਲ ਪਬਲਿਕ ਸਕੂਲ ਪਹਿਲੀ ਪੁਜੀਸਨ ਅਤੇ ਬੀ.ਸੀ.ਐਮ. ਕਲੱਬ ਦੂਜੀ ਪੁਜੀਸਨ ਪ੍ਰਾਪਤ ਕੀਤਾ।