ਅਪਰਾਧ
ਗਾਲ੍ਹਾਂ ਕੱਢਣ ਤੋਂ ਰੋਕਣ ਤੇ ਘਰ ਵੜ ਕੇ ਕੀਤਾ ਹਮਲਾ
Published
3 years agoon

ਲੁਧਿਆਣਾ : ਘਰ ਦੇ ਬਾਹਰ ਗਾਲੀ ਗਲੋਚ ਕਰ ਰਹੇ ਨੌਜਵਾਨਾਂ ਨੂੰ ਰੋਕਣ ‘ਤੇ ਪ੍ਰੀਤਮ ਨਗਰ ਹੈਬੋਵਾਲ ਕਲਾਂ ਵਾਸੀ ਅੰਸਾਰੀ ਉੱਪਰ ਉਕਤ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਮੁਦਈ ਦੇ ਫੱਟ ਮਾਰੇ ਅਤੇ ਘਰ ਵਿਚ ਵੜ ਕੇ ਭੰਨ ਤੋੜ ਕੀਤੀ। ਉਕਤ ਮਾਮਲੇ ਵਿਚ ਥਾਣਾ ਹੈਬੋਵਾਲ ਪੁਲਿਸ ਨੇ ਜੱਸੀ, ਸਿਮਰਨ ਅਤੇ ਗੁਰਪ੍ਰੀਤ ਸਿੰਘ ਨਾਮ ਦੇ ਹਮਲਾਵਰਾਂ ਖ਼ਿਲਾਫ਼ ਵੱਖ ਵੱਖ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ।
ਵਾਰਦਾਤ ਦਾ ਸ਼ਿਕਾਰ ਹੋਏ ਅਨਸਾਰੀ ਮੁਤਾਬਕ ਘਟਨਾ ਵਾਲੀ ਰਾਤ ਕਰੀਬ ਅੱਠ ਵਜੇ ਉਹ ਆਪਣੇ ਘਰ ਵਿਚ ਮੌਜੂਦ ਸੀ। ਇਸ ਦੌਰਾਨ ਉਸ ਦੇ ਘਰ ਬਾਹਰ ਖੜ੍ਹੇ ਆਰੋਪੀ ਆਪਸ ਵਿੱਚ ਗਾਲੀ ਗਲੋਚ ਕਰਨ ਲੱਗ ਗਏ। ਮੁਦਈ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਗੁੱਸੇ ਵਿੱਚ ਭੜਕ ਕੇ ਮੁਲਜ਼ਮਾਂ ਨੇ ਕਿਰਪਾਨਾਂ ਅਤੇ ਰਾਡਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ਵੜ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਅੰਸਾਰੀ ਮੁਤਾਬਕ ਮੁਲਜ਼ਮਾਂ ਨੇ ਮੁਦਈ ਅਤੇ ਉਸ ਦੇ ਬੇਟੇ ਮੁਜਾਹਿਦ ਦੇ ਫੱਟ ਮਾਰੇ ਅਤੇ ਘਰ ਵਿਚ ਪਿਆ ਸਾਮਾਨ ਤੋੜਨਾ ਸ਼ੁਰੂ ਕਰ ਦਿੱਤਾ । ਉਨ੍ਹਾਂ ਜਾਨ ਬਚਾਉਣ ਲਈ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਗੁਆਂਢੀਆਂ ਨੂੰ ਇਕੱਠਾ ਹੁੰਦੇ ਵੇਖ ਸਾਰੇ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।
You may like
-
ਲੁਧਿਆਣਾ ਪੁਲਿਸ ਦਾ ਵੱਡਾ ਐਲਾਨ, ਦਿੱਤਾ ਜਾਵੇਗਾ 5 ਲੱਖ ਦਾ ਇਨਾਮ, ਜਾਣੋ ਕਿਉਂ…
-
ਲੁਧਿਆਣਾ ਪੁਲਿਸ ਦੀ ਨ. ਸ਼ਾ ਤ/ਸਕਰਾਂ ਖਿਲਾਫ ਕਾਰਵਾਈ, ਹੈ/ਰੋਇਨ ਸਮੇਤ 2 ਗ੍ਰਿਫਤਾਰ
-
Breaking: ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਐਂਟਰੀ ਪੁਆਇੰਟ ਕੀਤੇ ਸੀਲ, ਇਲਾਕੇ ਬਣੇ ਛਾਉਣੀਆਂ ਵਿੱਚ
-
ਪੁਲਿਸ ਦੇ ਅੜਿਕੇ ਆਏ ਭਰਾ-ਭੈਣ , ਲੋਕਾਂ ਨਾਲ ਕਰਦੇ ਸਨ ਠੱਗੀ
-
ਲੁਧਿਆਣਾ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, SHO ਦਾ ਤਬਾਦਲਾ, ਪੜ੍ਹੋ ਸੂਚੀ
-
ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ