ਖੰਨਾ (ਲੁਧਿਆਣਾ) : ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ 21ਵੀਂ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ, ਦਾ ਆਰੰਭ ਵਿਦਿਆਰਥਣਾਂ ਦੁਆਰਾ ਸ਼ਬਦ ਗਾਇਨ ਨਾਲ ਹੋਇਆ। ਇਸ ਮੌਕੇ ਰਘਬੀਰ ਸਿੰਘ ਸਹਾਰਨ ਮਾਜਰਾ ਐਡੀਸ਼ਨਲ ਸਕੱਤਰ, ਲੋਕਲ ਕਾਲਜ ਮੈਨੇਜਿੰਗ ਕਮੇਟੀ ਮੁੱਖ ਮਹਿਮਾਨ ਨੇ ਐਥਲੈਟਿਕ ਮੀਟ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਕਾਲਜ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ ਅਤੇ ਪ੍ਰਤੀਯੋਗੀ ਖਿਡਾਰੀਆਂ ਨੇ ਨਸ਼ਾ ਮੁਕਤ ਰਹਿ ਕੇ ਖੇਡ-ਭਾਵਨਾ ਨੂੰ ਬਣਾਈ ਰੱਖਣ ਦੀ ਸਹੁੰ ਚੁੱਕੀ।
ਇਸ ਸਮਾਗਮ ਵਿਚ ਮਾਤਾ ਗੰਗਾ ਜੀ, ਬੀਬੀ ਭਾਨੀ ਜੀ, ਮਾਤਾ ਗੁਜਰੀ ਜੀ, ਐਨ.ਐੱਸ.ਐੱਸ. ਤੇ ਐਨ.ਸੀ.ਸੀ ਤੇ ਵਲੰਟੀਅਰਾਂ ਦੁਆਰਾ ਸ਼ਾਨਦਾਰ ਮਾਰਚ ਪਾਸਟ ਕੀਤੀ ਗਈ ਸਹਾਰਨਮਾਜਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਖੇਡਾਂ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਕਿਹਾ ਕਿ ਖੇਡਾਂ ਅਜਿਹਾ ਖ਼ਜ਼ਾਨਾ ਹੈ ਜਿਨ੍ਹਾਂ ਦੀ ਅਹਿਮੀਅਤ ਸਮੁੱਚੇ ਜੀਵਨ ਵਿਚ ਰਹਿੰਦੀ ਹੈ। ਇਹ ਨਾ ਸਿਰਫ਼ ਵਿਦਿਆਰਥੀਆਂ ਦੇ ਸਰੀਰ ਅਤੇ ਦਿਮਾਗ਼ ਨੂੰ ਤੰਦਰੁਸਤ ਰੱਖਦੀਆਂ ਹਨ ਸਗੋਂ ਜੀਵਨ ਨੂੰ ਸੰਤੁਲਨ ਵਿਚ ਵੀ ਰੱਖਦੀਆਂ ਹਨ।
ਇਨ੍ਹਾਂ ਖੇਡ ਮੁਕਾਬਲਿਆਂ ਵਿਚ ਕਾਲਜ ਦੇ ਵਿਦਿਆਰਥੀਆਂ ਨੇ 100 ਮੀਟਰ ਰੇਸ, 200 ਮੀਟਰ ਰੇਸ, ਡਿਸਕਸ ਥਰੋਅ, ਸੈਕ ਰੇਸ, ਰੱਸਾ-ਕੱਸੀ, ਤਿੰਨ ਟੰਗੀ ਰੇਸ, ਲੰਮੀ ਛਾਲ, ਗੋਲਾ ਸੁੱਟਣਾ, ਸਪੂਨ ਰੇਸ, ਸ਼ਾਟ ਪੁੱਟ ਆਦਿ ਵੱਖ-ਵੱਖ ਖੇਡਾਂ ਵਿਚ ਵੱਧ ਚੜ੍ਹ ਕੇ ਭਾਗ ਲਿਆ ਅਤੇ ਪਹਿਲੇ, ਦੂਜੇ ਅਤੇ ਤੀਜੇ ਦਰਜੇ ਦੇ ਇਨਾਮ ਪ੍ਰਾਪਤ ਕੀਤੇ।