ਪੰਜਾਬੀ
ਹਾਕੀ ਉਲੰਪੀਅਨ ਕਰਨਲ ਜਸਵੰਤ ਸਿੰਘ ਦੇ ਅਕਾਲ ਚਲਾਣਾ ‘ਤੇ ਹੋਈ ਸ਼ੋਕ ਸਭਾ
Published
3 years agoon
ਲੁਧਿਆਣਾ : ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸਧਾਰ ਲੁਧਿਆਣਾ ਦੇ ਪੁਰਾਣੇ ਵਿਿਦਆਰਥੀ ਹਾਕੀ ਉਲੰਪੀਅਨ ਕਰਨਲ ਜਸਵੰਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ‘ਤੇ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ਼ਿਜ (ਡਿਗਰੀ ਕਾਲਜ, ਐਜ਼ੂਕੇਸ਼ਨ ਕਾਲਜ ਤੇ ਫਾਰਮੇਸੀ ਕਾਲਜ) ਵਲੋਂ ਸਾਂਝੇ ਤੌਰ ‘ਤੇ ਸ਼ੋਕ ਸਭਾ ਕੀਤੀ ਗਈ।
ਸ਼ੋਕ ਸਭਾ ਦਾ ਸੰਚਾਲਨ ਕਰਦਿਆਂ ਡਾ. ਸੋਹਨ ਸਿੰਘ ਨੇ ਕਰਨਲ ਜਸਵੰਤ ਸਿੰਘ ਦੇ ਜੀਵਨ ਸਬੰਧੀ ਸੰਖੇਪ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ ਪਰਗਟ ਸਿੰਘ, ਪ੍ਰਿੰਸੀਪਲ ਗੁਰੂ ਹਰਿਗੋਬਿੰਦ ਖ਼ਾਲਸਾ ਆਫ਼ ਐਜੂਕੇਸ਼ਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰਨਲ ਜਸਵੰਤ ਸਿੰਘ ਜਿੱਥੇ ਵੱਡੇ ਕੱਦ ਦੇ ਖਿਡਾਰੀ ਸਨ, ਉਥੇ ਬੇਹੱਦ ਮਿਲਾਪੜੇ ਸੁਭਾ ਦੇ ਮਾਲਕ ਵੀ ਸਨ।
ਡਾ. ਹਰਪ੍ਰੀਤ ਸਿੰਘ, ਪ੍ਰਿੰਸੀਪਲ, ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ ਨੇ ਕਿਹਾ ਕਿ ਕਰਨਲ ਜਸਵੰਤ ਸਿੰਘ ਦਾ ਇਸ ਕਾਲਜ ਨਾਲ ਸਬੰਧ ਬੇਹੱਦ ਗਹਿਰਾ ਤੇ ਦੁਵੱਲਾ ਰਿਹਾ ਹੈ। ਜੇਕਰ ਕਾਲਜ ਨੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਵਿਚ ਆਪਣੀ ਭੂਮਿਕਾ ਅਦਾ ਕੀਤੀ ਤਾਂ ਕਰਨਲ ਜਸਵੰਤ ਸਿੰਘ ਜੀ ਨੇ ਵੀ ਆਪਣੀ ਮਿਹਨਤ ਦੇ ਬਲਬੂਤੇ ਇਸ ਕਾਲਜ ਦਾ ਨਾਂ ਦੇਸ਼ ਵਿਦੇਸ਼ ਵਿਚ ਚਮਕਾਇਆ।
ਪ੍ਰਿੰਸੀਪਲ ਹਰਪ੍ਰੀਤ ਸਿੰਘ ਨੇ ਕਾਲਜ ਗਵਰਨਿੰਗ ਕੌਸਲ ਦੇ ਪ੍ਰਧਾਨ ਸ੍ਰHਮਨਜੀਤ ਸਿੰਘ ਗਿੱਲ, ਸਕੱਤਰ ਡਾHਐੱਸHਐੱਸHਥਿੰਦ, ਡਾH ਸਵਰਨਜੀਤ ਸਿੰਘ ਦਿਓਲ ਸਮੇਤ ਸਮੂਹ ਕਮੇਟੀ ਮੈਂਬਰਾਂ ਵੱਲੋਂ ਭੇਜੀਆਂ ਭਾਵ^ਭਿੰਨੀਆਂ ਸ਼ਰਧਾਂਜਲੀਆਂ ਵੀ ਸਾਂਝੀਆਂ ਕੀਤੀਆਂ। ਇਸ ਮੌਕੇ ਤਿੰਨਾ ਹੀ ਕਾਲਜਾਂ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।
You may like
-
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਨੂੰ ਸਮਰਪਿਤ ਕਰਵਾਇਆ ਸੈਮੀਨਾਰ
-
ਗੁਰੂ ਹਰਿਗੋਬਿੰਦ ਖਾਲਸਾ ਕਾਲਜ ਵਿਚ ਮਨਾਇਆ ਸਵੱਛਤਾ ਦਿਵਸ
-
ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ‘ਤੀਆਂ’ ਦਾ ਤਿਉਹਾਰ
-
ਸੁਧਾਰ ਕਾਲਜ ਵਿਚ ਸੌ ਤੋਂ ਵੱਧ ਅਧਿਆਪਕਾਂ ਦਾ ਕੀਤਾ ਗਿਆ ਸਨਮਾਨ
-
ਜੀ.ਐਚ.ਜੀ. ਖਾਲਸਾ ਕਾਲਜ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ
-
ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿਚ ਸਧਾਰ ਕਾਲਜ ਦੀ ਝੰਡੀ