ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ‘ਹਿੰਦੀ ਦਿਵਸ’ ਮਨਾਇਆ ਗਿਆ। ਇਸ ਦੌਰਾਨ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨੇ ‘ਹਿੰਦੀ ਦਿਵਸ’ ‘ਤੇ ਸੁੰਦਰ ਕਵਿਤਾਵਾਂ ਸੁਣਾਈਆਂ। ਇਸ ਦੇ ਨਾਲ਼ ਹੀ ਹਿੰਦੀ ਰਾਸ਼ਟਰ ਦਾ ਗੌਰਵ ਵਿਸ਼ੇ ‘ਤੇ ਬੱਚਿਆ ਨੇ ਜੋਸ਼ੀਲੇ ਲੈਕਚਰ ਵੀ ਦਿੱਤੇ।
ਬੱਚਿਆਂ ਨੇ “ਹਿੰਦੀ ਰਾਸ਼ਟਰ ਦੀ ਪਹਿਚਾਣ ਹੈ, ਹਿੰਦੀ ਹੀ ਸਾਡੀ ਸ਼ਾਨ ਹੈ”, ਹਿੰਦੀ ਭਾਰਤ ਦੇ ਮੱਥੇ ਦੀ ਬਿੰਦੀ’, ਹਿੰਦੀ ਹੈ ਆਸ਼ਾ ਸਾਡੀ, ਹਿੰਦੀ ਹੈ ਪਰਿਭਾਸ਼ਾ ਸਾਡੀ ਵਿਿਸ਼ਆਂ ‘ਤੇ ਸੁੰਦਰ ਸਲੋਗਨ ਲਿਖ ਕੇ ਬੜੇ ਹੀ ਖ਼ੂਬਸੂਰਤ ਪੋਸਟਰ ਵੀ ਬਣਾਏ। ਇਸ ਦੌਰਾਨ ਸਾਰੇ ਬੱਚਿਆਂ ਨੇ ਉਪਰੋਕਤ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ।
ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਅਤੇ ਸਟਾਫ਼ ਨੂੰ ‘ਹਿੰਦੀ ਦਿਵਸ’ ਦੀਆਂ ਬਹੁਤ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨਾਲ਼ ਹੀ ਇਹ ਵੀ ਕਿਹਾ ਕਿ ਭਾਸ਼ਾ, ਸਮਾਜ ਅਤੇ ਸੰਸਾਰ ਦੀ ਤਰੱਕੀ ਦਾ ਵੱਡਮੁੱਲਾ ਸਾਧਨ ਹੈ। ਹਰ ਭਾਸ਼ਾ ਦਾ ਆਪਣਾ ਰਸੂਖ ਹੁੰਦਾ ਹੈ, ਸੋ ਸਾਨੂੰ ਸਾਰਿਆਂ ਨੂੰ ਰਾਸ਼ਟਰ ਦੀ ਇਸ ਬਹੁਮੁੱਲੀ ਸੰਪਦਾ ਦੀ ਕਦਰ ਕਰਨੀ ਚਾਹੀਦੀ ਹੈ ਤੇ ਹਰ ਭਾਸ਼ਾ ਨੂੰ ਪੂਰਾ ਮਾਣ- ਸਤਿਕਾਰ ਦੇਣਾ ਚਾਹੀਦਾ ਹੈ ।