ਲੁਧਿਆਣਾ : ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵੂਮੈਨ, ਲੁਧਿਆਣਾ ਵਿਖੇ ਹਿੰਦੀ ਦਿਵਸ ਦੇ ਮੌਕੇ ‘ਤੇ ਲੇਖ ਲਿਖਣ ਮੁਕਾਬਲੇ ਦਾ ਆਯੋਜਨ ਕੀਤਾ। ਵਿਦਿਆਰਥੀਆਂ ਨੇ ਮਾਂ ਬੋਲੀ ਹਿੰਦੀ, ਹਿੰਦੀ ਭਾਰਤ ਕੀ ਬਿੰਦੀ, ਮੇਰਾ ਗੌਰਵ ਮੇਰੀ ਭਾਸ਼ਾ ਦੇ ਵਿਸ਼ਿਆਂ ਤੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਮਾਂ-ਬੋਲੀ ਕਿਸੇ ਵੀ ਕੌਮ ਦੀ ਵਿਰਾਸਤ ਹੁੰਦੀ ਹੈ, ਉਸ ਨੂੰ ਗੌਰਵਮਈ ਸਥਾਨ ਪ੍ਰਦਾਨ ਕਰਨਾ ਹਰ ਭਾਰਤੀ ਦਾ ਪਰਮ ਕਰਤੱਵ ਹੁੰਦਾ ਹੈ।
ਇਸ ਮੁਕਾਬਲੇ ਦਾ ਉਦੇਸ਼ ਰਾਸ਼ਟਰੀ ਭਾਸ਼ਾ ਦੀ ਮਹੱਤਤਾ ਨੂੰ ਉਜਾਗਰ ਕਰਨਾ ਸੀ। ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਨੰਦ ਕੁਮਾਰ ਜੈਨ ਅਤੇ ਕਾਲਜ ਪ੍ਰਿੰਸੀਪਲ ਡਾ ਸਰਿਤਾ ਬਹਿਲ ਨੇ ਹਿੰਦੀ ਵਿਭਾਗ ਨੂੰ ਹਿੰਦੀ ਦਿਵਸ ਦੀ ਵਧਾਈ ਦਿੱਤੀ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਹਿੰਦੀ ਭਾਸ਼ਾ ਦੇ ਵਿਕਾਸ ਲਈ ਪ੍ਰੇਰਿਤ ਕਰਨ ਦਾ ਸਖ਼ਤ ਸੰਦੇਸ਼ ਵੀ ਦਿੱਤਾ।