ਪੰਜਾਬ ਨਿਊਜ਼
ਮੱਕੀ ਦੇ ਆਚਾਰ ਸੰਬੰਧੀ ਵਿਚਾਰ ਵਟਾਂਦਰਾ ਕਰਨ ਲਈ ਹੋਈ ਉੱਚ ਪੱਧਰੀ ਮੀਟਿੰਗ
Published
3 years agoon
ਲੁਧਿਆਣਾ : ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵਲੋਂ ਸਾਲ 2022 ਵਿਚ ਪਸ਼ੂਆਂ ਲਈ ਮੱਕੀ ਦਾ ਆਚਾਰ ਬਣਾਉਣ ਨਈ 1 ਲੱਖ ਕੁਇੰਟਲ ਮੱਕੀ ਖਰੀਦਣ ਦਾ ਟੀਚਾ ਮਿੱਥਿਆ ਗਿਆ ਹੈ। ਇਹ ਪ੍ਰਗਟਾਵਾ ਪੰਜਾਬ ਐਗਰੋ ਇੰਡਸਟਰੀਜ਼ ਦੇ ਖੇਤਰੀ ਪ੍ਰਬੰਧਕ ਚੰਦਰ ਸ਼ੇਖਰ ਨੇ ਮੈਗਾ ਫੂਡ ਪਾਰਕ ਵਿਖੇ ਮੱਕੀ ਦੀ ਖਰੀਦ, ਗੁਣਵੱਤਾ ਸਾਈਲੇਜ਼, ਪੈਕਿੰਗ ਤੇ ਆਚਾਰ ਦੇ ਵਧੀਆ ਉਤਪਾਦਨ ਸਬੰਧੀ ਉੱਚ ਪੱਧਰੀ ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਐਗਰੋ ਇੰਡਸਟਰੀਜ਼ ਕਾਰੋਪਰੇਸ਼ਨ ਵਲੋਂ ਸਾਲ 2020 ਤੋਂ ਪਸ਼ੂਆਂ ਲਈ ਮੱਕੀ ਦਾ ਆਚਾਰ (ਸਾਈਲੇਜ਼) ਤਿਆਰ ਕਰਨ ਲਈ ਲਾਢੋਵਾਲ ਵਿਖੇ ਸਾਈਲੇਜ਼ ਪਲਾਂਟ ਲਗਾਇਆ ਗਿਆ ਹੈ। ਜਿਸ ਵਿਚ ਸ਼ੁਰੂਆਤ ਵਿਚ 23 ਹਜ਼ਾਰ ਕੁਇੰਟਲ ਮੱਕੀ ਦੀ ਖਰੀਦ ਤੋਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਚਾਲੂ ਵਰ੍ਹੇ ਵਿਚ ਪੰਜਾਬ ਐਗਰੋ ਵਲੋਂ ਸਾਈਲੇਜ਼ ਦੇ ਕੰਮ ਨੂੰ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਇਸ ਸਾਲ 1 ਲੱਖ ਕੁਇੰਟਲ ਮੱਕੀ ਖਰੀਦਣ ਦਾ ਟੀਚਾ ਮਿੱਥਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਾਈਲੇਜ਼ ਪਸ਼ੂਆਂ ਲਈ ਪੌਸ਼ਟਿਕ ਖੁਰਾਕ ਹੈ ਜੋ ਲੇਬਰ ਤੇ ਮਹਿੰਗੇ ਫੀਡ, ਤੂੜੀ ਆਦਿ ਦੇ ਖਰਚਿਆਂ ਨੂੰ ਕਾਬੂ ਵਿਚ ਕਰਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਗ ਨੂੰ ਦੇਖਦੇ ਹੋਏ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵਲੋਂ ਤਰਨਤਾਰਨ ਵਿਖੇ ਮੱਕੀ ਤੋਂ ਪਸ਼ੂਆਂ ਲਈ ਆਚਾਰ ਤਿਆਰ ਕਰਨ ਦਾ ਇਕ ਹੋਰ ਸਾਈਲੇਜ਼ ਪਲਾਂਟ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਸਮਾਗਮ ਵਿਚ ਹਾਜ਼ਰ ਵੱਖ-ਵੱਖ ਕੰਪਨੀਆਂ ਦੇ ਮਾਹਿਰਾਂ ਨੇ ਮੱਕੀ ਦੀ ਬਿਜਾਈ, ਮੱਕੀ ਦੀ ਕਟਾਈ, ਪੈਕਿੰਗ ਆਦਿ ਬਾਰੇ ਆਪਣੇ ਸੁਝਾਅ ਦਿੱਤੇ ਗਏ।
ਮੀਟਿੰਗ ਵਿਚ ਪੰਜਾਬ ਐਗਰੋ ਦੇ ਸਲਾਹਕਾਰ ਡਾ.ਹਰਿੰਦਰ ਸਿੰਘ, ਵੇਰਕਾ ਲੁਧਿਆਣਾ ਤੇ ਸਾਈਲੇਜ਼ ਉਦਯੋਗ ਨਾਲ ਸਬੰਧਤ ਵੱਖ-ਵੱਖ ਕੰਪਨੀਆਂ ਦੇ ਮਾਹਿਰ ਸੁਨੀਲ ਅੱਤਰੀ ਕੌਰਟੇਵਾ ਐਗਰੀ ਸਾਇੰਸ, ਰੋਹਿਤ ਮਲਹੋਤਰਾ ਕਲਾਸ ਇੰਡੀਆ, ਵਿਵੇਕ ਸ਼ਰਮਾ ਯੂ.ਪੀ.ਐਲ. ਐਂਡਵਾਂਟਸ ਸੀਡਸ, ਨਰਿੰਦਰ ਸਿੰਘ ਕ੍ਰਿਸਟਲ ਸੀਡਸ, ਪ੍ਰਦੀਪ ਸਿੰਘ ਯਾਰਾ ਇੰਡੀਆ ਪ੍ਰਾਈਵੇਟ ਲਿਮਟਿਡ, ਅਲੋਕ ਸ਼ਰਮਾ ਨਿਊੁਸਪਾਰਕ ਇੰਡੀਆ, ਮਨਦੀਪ ਸਿੰਘ ਸ਼ਕਤੀਮਾਨ ਇੰਡੀਆ, ਪਵਨ ਕੁਮਾਰ ਸੀ.ਐਨ.ਐਚ. ਇੰਡੀਆ ਹਾਜ਼ਰ ਸਨ।