ਪੰਜਾਬ ਨਿਊਜ਼

ਹੀਰ ਵਾਰਿਸ ਸ਼ਾਹ ਦੇ ਗਾਇਨ ਮੁਕਾਬਲੇ, ਪ੍ਰੋ ਨਿਰਮਲ ਜੌੜਾ ਹੋਣਗੇ ਗਾਇਨ ਮੁਕਾਬਲਿਆਂ ਦੇ ਕਨਵੀਨਰ

Published

on

ਲੁਧਿਆਣਾ : ਪੰਜਾਬ ਕਲਾ ਪਰਿਸ਼ਦ ਵੱਲੋਂ ਸਈਅਦ ਵਾਰਿਸ ਸ਼ਾਹ ਦੀ ਤੀਸਰੀ ਜਨਮ ਸ਼ਤਾਬਦੀ ਤੇ ਹੀਰ ਵਾਰਿਸ ਸ਼ਾਹ ਗਾਇਨ ਮੁਕਾਬਲੇ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਕਲਾ ਪਰਿਸ਼ਦ ਦੇ ਚੈਅਰਮੈਨ ਪਦਮ ਸ੍ਰੀ ਡਾ. ਸੁਰਜੀਤ ਪਾਤਰ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਵਾਰਿਸ ਸ਼ਾਹ ਪੰਜਾਬੀ ਭਾਸ਼ਾ ਦਾ ਮਾਣਮੱਤਾ ਕਿੱਸਾਕਾਰ ਸੀ, ਜਿਸ ਨੇ ਆਪਣੀ ਲਿਖਤ ਹੀਰ ਵਾਰਿਸ ਸ਼ਾਹ ਰਾਹੀਂ ਸਿਰਫ ਤੇ ਸਿਰਫ ਇੱਕ ਪਿਆਰ ਕਥਾ ਹੀ ਨਹੀਂ ਸਗੋਂ ਪੰਜਾਬੀ ਸਭਿਆਚਾਰ, ਜਨ-ਜੀਵਨ ਦੀਆਂ ਅਟੱਲ ਸੱਚਾਈਆਂ ਨੂੰ ਵੀ ਪੇਸ਼ ਕੀਤਾ ਹੈ।

ਉਨਾਂ ਕਿਹਾ ਕਿ ਅੱਜ ਵੀ ਅਸੀਂ ਆਪਣੇ ਆਮ ਵਾਰਤਾਲਾਪ ਵਿੱਚ ਹੀਰ ਵਾਰਿਸ ਸ਼ਾਹ ਵਿਚਲੀਆਂ ਲਾਈਨਾਂ ਨੂੰ ਅਖਾਣਾਂ ਦੇ ਰੂਪ ਵਿੱਚ ਵਰਤਦੇ ਹਾਂ। ਡਾ. ਪਾਤਰ ਨੇ ਕਿਹਾ ਕਿ ਹਰ ਕੌਮ ਨੂੰ ਆਪਣੇ ਸੁਖਨਵਰਾਂ ਅਤੇ ਕਲਾਕਾਰਾਂ ਨੂੰ ਯਾਦ ਵੀ ਕਰਨਾ ਚਾਹੀਦਾ ਹੈ ਅਤੇ ਉਨਾਂ ਦੇ ਜੀਵਨ ਅਤੇ ਲਿਖਤਾਂ ਨੂੰ ਨੌਜਵਾਨ ਪੀੜੀ ਤੱਕ ਪਹੁੰਚਾਉਣਾ ਵੀ ਚਾਹੀਦਾ ਹੈ। ਗਾਇਨ ਮੁਕਾਬਲਾ ਕਰਵਾਉਣ ਦੀ ਜ਼ਿੰਮੇਵਾਰੀ ਪ੍ਰੋ. ਨਿਰਮਲ ਜੌਡ਼ਾ ਨੂੰ ਸੌਂਪੀ ਗਈ ਹੈ ਜੋ ਇਸ ਪ੍ਰੋਗਰਾਮ ਦੇ ਕਨਵੀਨਰ ਹੋਣਗੇ।

ਇਸ ਮੌਕੇ ਕਨਵੀਨਰ ਪ੍ਰੋ. ਨਿਰਮਲ ਜੋੜਾ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਕੋਈ ਵੀ ਗਾਇਕ ਜਾਂ ਗਇਕਾ, ਜਿਸ ਦੀ ਉਮਰ 35 ਸਾਲ ਤੱਕ ਹੈ, ਭਾਗ ਲੈ ਸਕਦਾ ਹੈ, ਜਿਸ ਲਈ 31 ਜੁਲਾਈ ਤੱਕ ਹੀਰ ਵਾਰਿਸ ਸ਼ਾਹ ਵਿੱਚੋਂ ਕੁੱਝ ਚੋਣਵੇਂ ਬੰਦ ਲੈਕੇ ਰਿਕਾਰਡ ਕੀਤੀ ਵੀਡੀਓ ਪੰਜਾਬ ਕਲਾ ਪਰਿਸ਼ਦ ਨੂੰ ਭੇਜ ਸਕਦਾ ਹੈ ਅਤੇ ਇਹ ਵੀਡਿਓ ਵੱਧ ਤੋਂ ਵੱਧ ਪੰਜ ਮਿੰਟ ਤੱਕ ਦੀ ਹੋਵੇ। ਪ੍ਰੋ. ਨਿਰਮਲ ਜੌਡ਼ਾ ਨੇ ਇਹ ਵੀ ਦੱਸਿਆ ਕਿ ਇਸ ਮੁਕਾਬਲੇ ਲਈ ਪਹੁੰਚੀਆਂ ਵੀਡੀਓ ਵਿੱਚੋਂ 10 ਗਾਇਕਾਂ ਨੂੰ ਚੁਣਿਆ ਜਾਵੇਗਾ ਜੋ ਪਰਿਸ਼ਦ ਵੱਲੋਂ ਕਰਵਾਏ ਜਾਣ ਵਾਲੇ ਵੱਡੇ ਸਮਾਗਮ ਵਿੱਚ ਆਪਣੀ ਪੇਸ਼ਕਾਰੀ ਕਰਨਗੇ

Facebook Comments

Trending

Copyright © 2020 Ludhiana Live Media - All Rights Reserved.