Connect with us

ਪੰਜਾਬੀ

ਰਾਹੁਲ ਗਾਂਧੀ ਦੀ ਯਾਤਰਾ ਦੇ ਮੱਦੇਨਜ਼ਰ ਲੁਧਿਆਣਾ ‘ਚ ਭਾਰੀ ਟ੍ਰੈਫਿਕ ਜਾਮ

Published

on

Heavy traffic jam in Ludhiana in view of Rahul Gandhi's visit

ਲੁਧਿਆਣਾ : ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੇ ਮੱਦੇਨਜ਼ਰ ਪੂਰਾ ਸ਼ਹਿਰ ਟ੍ਰੈਫਿਕ ਜਾਮ ਦਾ ਹਾਟ ਸਪਾਟ ਬਣ ਗਿਆ। ਪੁਲਸ ਵੱਲੋਂ ਸੁਰੱਖਿਆ ਬੰਦੋਬਸਤ ਦੇ ਮੱਦੇਨਜ਼ਰ ਸਮਰਾਲਾ ਚੌਂਕ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ। ਇੱਥੋਂ ਤੱਕ ਕਿ ਦੋਪਹੀਆ ਵਾਹਨਾਂ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ। ਲੋਕ ਕਿਸੇ ਤਰ੍ਹਾਂ ਗਲੀਆਂ ‘ਚੋਂ ਨਿਕਲ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਪੁਲਸ ਉਨ੍ਹਾਂ ਨੂੰ ਵਾਪਸ ਭੇਜ ਰਹੀ ਹੈ।

ਸਮਰਾਲਾ ਚੌਂਕ ਦੇ ਆਸ-ਪਾਸ ਦੇ ਇਲਾਕੇ ਜਮਾਲਪੁਰ, ਵਰਧਮਾਨ ਚੌਂਕ, ਤਾਜਪੁਰ ਰੋਡ, ਚੀਮਾ ਚੌਂਕ ਟਰਾਂਸਪੋਰਟ ਨਗਰ, ਬਾਬਾ ਥਾਣ ਸਿੰਘ ਚੌਂਕ, ਫੀਲਡ ਗੰਜ, ਚੌੜਾ ਬਾਜ਼ਾਰ ਦੇ ਇਲਾਕੇ ਭਾਰੀ ਟ੍ਰੈਫਿਕ ਨਾਲ ਜਾਮ ਹਨ। ਟ੍ਰੈਫਿਕ ਨੂੰ ਕਾਬੂ ਕਰਨ ਲਈ ਪੁਲਸ ਮੁਲਾਜ਼ਮ ਵੀ ਬੇਵੱਸ ਦਿਖਾਈ ਦੇ ਰਹੇ ਹਨ।

ਕਾਂਗਰਸ ਪਾਰਟੀ ਦੇ ਵੱਡੇ ਨੇਤਾ ਹੋਣ ਦੇ ਮੱਦੇਨਜ਼ਰ ਪੰਜਾਬ ਪੁਲਸ ਰਾਹੁਲ ਗਾਂਧੀ ਦੀ ਸੁਰੱਖਿਆ ‘ਚ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ। ਇਸ ਦੇ ਕਾਰਨ ਡੀ. ਸੀ. ਪੀ. ਪੱਧਰ ਦੇ ਅਧਿਕਾਰੀਆਂ ਦੀ ਦੇਖ-ਰੇਖ ‘ਚ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਲਗਾਤਾਰ ਸੁਰੱਖਿਆ ਵਿਵਸਥਾ ਨੂੰ ਰਿਵਿਊ ਕਰ ਰਹੇ ਹਨ।

Facebook Comments

Trending