Connect with us

ਪੰਜਾਬ ਨਿਊਜ਼

ਪੰਜਾਬ ‘ਚ ਇਸ ਦਿਨ ਤੋਂ ਮੁੜ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

Published

on

Heavy rain will occur again in Punjab from this day, Meteorological department has issued yellow alert

ਲੁਧਿਆਣਾ : ਸੂਬੇ ’ਚ ਮੌਨਸੂਨ ਲਗਾਤਾਰ ਵਰ੍ਹ ਰਿਹਾ ਹੈ। ਕਈ ਜ਼ਿਲ੍ਹਿਆਂ ’ਚ ਐਤਵਾਰ ਸਵੇਰੇ ਸਾਧਾਰਨ ਤੋਂ ਦਰਮਿਆਨੀ ਬਾਰਿਸ਼ ਹੋਈ। ਮੌਸਮ ਵਿਭਾਗ ਅਨੁਸਾਰ ਪਹਿਲੀ ਅਗਸਤ ਤੱਕ ਸੂਬੇ ’ਚ ਮੌਸਮ ਸਾਫ਼ ਰਹੇਗਾ। ਇਸ ਦੌਰਾਨ ਦਿਨ ਦੇ ਤਾਪਮਾਨ ’ਚ ਵਾਧਾ ਹੋਵੇਗਾ ਪਰ ਦੋ ਅਗਸਤ ਤੋਂ ਮੌਸਮ ਮੁੜ ਬਦਲ ਸਕਦਾ ਹੈ। ਗੜਬੜ ਵਾਲੀਆਂ ਪੱਛਮੀ ਪੌਣਾਂ ਮੁੜ ਸਰਗਰਮ ਹੋਣ ਕਾਰਨ ਤਿੰਨ ਅਗਸਤ ਤੱਕ ਭਾਰੀ ਬਾਰਿਸ਼ ਹੋ ਸਕਦੀ ਹੈ ਜਿਸ ਸਬੰਧੀ ਵਿਭਾਗ ਨੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ।

ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਐਤਵਾਰ ਸਵੇਰੇ ਚਾਰ ਵਜੇ ਤੋਂ ਲੈ ਕੇ ਸ਼ਾਮ ਪੰਜ ਵਜੇ ਦੌਰਾਨ ਫਿਰੋਜ਼ਪੁਰ ’ਚ 29.5 ਐੱਮਐੱਮ, ਪਟਿਆਲੇ ’ਚ 20 ਐੱਮਐੱਮ, ਬਰਨਾਲੇ ’ਚ 4.8 ਐੱਮਐੱਮ, ਮੋਗੇ ’ਚ 9.5 ਐੱਮਐੱਮ, ਅੰਮ੍ਰਿਤਸਰ ’ਚ 2.5 ਐੱਮਐੱਮ ਤੇ ਲੁਧਿਆਣੇ ’ਚ 2.8 ਐੱਮਐੱਮ ਬਾਰਿਸ਼ ਦਰਜ ਕੀਤੀ ਗਈ। ਕਈ ਹੋਰਨਾਂ ਇਲਾਕਿਆਂ ’ਚ ਬੂੰਦਾਬਾਂਦੀ ਹੋਈ ਤੇ ਬੱਦਲ ਛਾਏ ਰਹੇ।

Facebook Comments

Trending