Connect with us

ਪੰਜਾਬ ਨਿਊਜ਼

ਪੰਜਾਬ ’ਚ ਭਾਰੀ ਮੀਂਹ ਨੇ ਬਦਲਿਆ ਮੌਸਮ, ਹਿਮਾਚਲ ’ਚ ਬਰਫ਼ਬਾਰੀ

Published

on

Heavy rain changed the weather in Punjab, snowfall in Himachal

ਲੁਧਿਆਣਾ : ਪੰਜਾਬ ’ਚ ਮੰਗਲਵਾਰ ਸ਼ਾਮ ਤੋਂ ਬਾਅਦ ਅੰਮ੍ਰਿਤਸਰ, ਬਰਨਾਲਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਸੰਗਰੂਰ ਅਤੇ ਤਰਨਤਾਰਨ ਆਦਿ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਚੱਲੀਆਂ। ਨਾਲ ਹੀ ਮੀਂਹ ਵੀ ਪਿਆ। ਇਸ ਕਾਰਨ ਤਾਪਮਾਨ ’ਚ ਫਿਰ ਗਿਰਾਵਟ ਆ ਗਈ। ਬੀਤੇ ਦਿਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੇ ਬੱਦਲਾਂ ਦੇ ਬਾਵਜੂਦ ਗਰਮੀ ਬਰਕਰਾਰ ਰਹੀ।

ਮੌਸਮ ਵਿਭਾਗ ਨੇ ਅੱਜ 7 ਜੂਨ ਨੂੰ ਸੂਬੇ ਦੇ ਵਧੇਰੇ ਇਲਾਕਿਆਂ ’ਚ ਗਰਜ-ਚਮਕ ਤੇ ਹਨੇਰੀ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਤਾਪਮਾਨ ’ਚ ਵਧੇਰੇ ਗਿਰਾਵਟ ਦੀ ਸੰਭਾਵਨਾ ਘੱਟ ਹੈ। ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਤੇ ਮਨਾਲੀ ਦੀਆਂ ਚੋਟੀਆਂ ’ਤੇ ਮੰਗਲਵਾਰ ਵੀ ਬਰਫ਼ਬਾਰੀ ਹੋਈ। ਮਨਾਲੀ ਅਤੇ ਪੂਰੀ ਉਝੀ ਘਾਟੀ ’ਚ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ।

Facebook Comments

Trending