Connect with us

ਪੰਜਾਬ ਨਿਊਜ਼

ਪੰਜਾਬ ‘ਚ ਮੌਨਸੂਨ ਦੀ ਭਾਰੀ ਬਰਸਾਤ, 21 ਸਾਲਾਂ ਬਾਅਦ ਜੁਲਾਈ ‘ਚ 37 ਫੀਸਦੀ ਤੋਂ ਜ਼ਿਆਦਾ ਮੀਂਹ

Published

on

Heavy monsoon rain in Punjab, more than 37 percent rain in July after 21 years

ਲੁਧਿਆਣਾ : ਜੇਕਰ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ 2001 ਤੋਂ ਬਾਅਦ ਪਹਿਲੀ ਵਾਰ ਪੰਜਾਬ ‘ਚ ਇਸ ਵਾਰ ਆਮ ਨਾਲੋਂ 37 ਫੀਸਦੀ ਜ਼ਿਆਦਾ ਮੀਂਹ ਪਿਆ ਹੈ। ਜੁਲਾਈ ਵਿੱਚ ਹੁਣ ਤਕ ਪੰਜਾਬ ਵਿੱਚ 220 ਮਿਲੀਮੀਟਰ ਮੀਂਹ ਪੈ ਚੁੱਕਾ ਹੈ। ਆਮ ਤੌਰ ‘ਤੇ ਪੰਜਾਬ ਵਿੱਚ ਜੂਨ ਅਤੇ ਜੁਲਾਈ ਦੇ ਮੌਨਸੂਨ ਸੀਜ਼ਨ ਵਿੱਚ 215 ਮਿਲੀਮੀਟਰ ਵਰਖਾ ਹੁੰਦੀ ਹੈ, ਜਦੋਂ ਕਿ ਹੁਣ ਇੱਥੇ 260 ਮਿਲੀਮੀਟਰ ਵਰਖਾ ਹੋ ਚੁੱਕੀ ਹੈ।

ਮੌਸਮ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ: ਮਨਮੋਹਨ ਸਿੰਘ ਅਨੁਸਾਰ ਜੁਲਾਈ ਦੀ ਇਸ ਬਾਰਿਸ਼ ਨੇ ਝੋਨੇ ਅਤੇ ਬਾਸਮਤੀ ਦੀ ਫ਼ਸਲ ਨੂੰ ਬਹੁਤ ਲਾਭ ਪਹੁੰਚਾਇਆ ਹੈ। ਕਿਸਾਨਾਂ ਦੀਆਂ ਸਿੰਚਾਈ ਲੋੜਾਂ ਮੀਂਹ ਨਾਲ ਹੀ ਪੂਰੀਆਂ ਹੋ ਰਹੀਆਂ ਹਨ। ਇਸ ਵਾਰ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਰੁਕ-ਰੁਕ ਕੇ ਮੀਂਹ ਪਿਆ ਹੈ। ਇਸ ਕਰਕੇ ਇਹ ਧਰਤੀ ਹੇਠਲੇ ਪਾਣੀ ਲਈ ਬਹੁਤ ਵਧੀਆ ਹੈ। ਉਮੀਦ ਹੈ ਕਿ ਇਸ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਵੀ ਸੁਧਾਰ ਹੋਵੇਗਾ।

ਡਾ: ਸਿੰਘ ਨੇ ਦੱਸਿਆ ਕਿ 3 ਅਗਸਤ ਤਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਅਤੇ ਬੂੰਦਾਬਾਂਦੀ ਹੋਵੇਗੀ। ਇਸ ਤੋਂ ਬਾਅਦ 4 ਅਗਸਤ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਗਸਤ ‘ਚ ਵੀ ਮੌਨਸੂਨ ਵਧੀਆ ਰਹਿਣ ਦੀ ਉਮੀਦ ਹੈ। ਦੂਜੇ ਪਾਸੇ ਐਤਵਾਰ ਨੂੰ ਵੀ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹੇ ਮੀਂਹ ਦੀ ਲਪੇਟ ਵਿੱਚ ਰਹੇ।

Facebook Comments

Trending