Connect with us

ਅਪਰਾਧ

10 ਸਾਲ ਤੋਂ ਕਰ ਰਿਹਾ ਸੀ ਨਸ਼ੀਲੇ ਪਦਾਰਥਾਂ ਦੀ ਤਸਕਰੀ, ਹੁਣ ਸਵਾ ਕਿੱਲੋ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ

Published

on

He was involved in drug trafficking for 10 years, now he was arrested with 150 kilos of heroin

ਲੁਧਿਆਣਾ : ਐੱਸਟੀਐੱਫ ਦੀ ਟੀਮ ਨੇ ਸਵਾ ਕਿੱਲੋ ਹੈਰੋਇਨ ਸਮੇਤ ਮੋਤੀ ਨਗਰ ਦੇ ਰਹਿਣ ਵਾਲੇ ਨਰਿੰਦਰ ਸਿੰਘ ਉਰਫ ਮੰਨਾ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕਰੋੜਾਂ ਰੁਪਏ ਦੀ ਕੀਮਤ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਨਰਿੰਦਰ ਸਿੰਘ ਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

He was involved in drug trafficking for 10 years, now he was arrested with 150 kilos of heroin

ਜਾਣਕਾਰੀ ਦਿੰਦਿਆਂ ਐੱਸਟੀਐੱਫ ਲੁਧਿਆਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲੀ ਕਿ ਮੁਲਜ਼ਮ ਨਰਿੰਦਰ ਸਿੰਘ ਉਰਫ ਮੰਨਾ ਕਈ ਸਾਲਾਂ ਤੋਂ ਹੈਰੋਇਨ ਦੀ ਤਸਕਰੀ ਕਰ ਰਿਹਾ ਹੈ। ਤਸਕਰ ਬਾਰੇ ਸੂਚਨਾ ਮਿਲੀ ਕਿ ਉਹ ਇਸ ਵੇਲੇ ਵੀ ਆਪਣੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਜਾ ਰਿਹਾ ਹੈ। ਮੁਲਜ਼ਮ ਮੁੰਡੀਆਂ ਕਲਾਂ ਇਲਾਕੇ ਚੋਂ ਆਪਣੀ ਮਹਿਲਾ ਦੋਸਤ ਦੇ ਘਰੋਂ ਜਿਸ ਤਰ੍ਹਾਂ ਹੀ ਹੈਰੋਇਨ ਦੀ ਸਪਲਾਈ ਦੇਣ ਲਈ ਨਿਕਲਿਆ ਤਾਂ ਐਸਟੀਐਫ ਦੀ ਟੀਮ ਨਾਕਾਬੰਦੀ ਕਰ ਲਈ ।

ਪੁਲੀਸ ਨੇ ਮੁਲਜ਼ਮ ਨਰਿੰਦਰ ਨੂੰ ਗ੍ਰਿਫਤਾਰ ਕਰਕੇ ਜਦ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਚੋਂ ਸਵਾ ਕਿਲੋ ਹੈਰੋਇਨ ਇਕ ਛੋਟਾ ਇਲੈਕਟ੍ਰੋਨਿਕ ਕੰਡਾ ਪਾਰਦਰਸ਼ੀ ਲਿਫਾਫੇ ਬਰਾਮਦ ਕੀਤੇ ਗਏ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਪਿਛਲੇ ਦਸ ਸਾਲ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਿਹਾ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਤੋਂ ਹੀ ਤਿੰਨ ਅਪਰਾਧਕ ਮਾਮਲੇ ਦਰਜ ਹਨ।

Facebook Comments

Trending