Connect with us

ਅਪਰਾਧ

ਵਟਸਐਪ ‘ਤੇ ਭੇਜਦਾ ਸੀ ਤ.ਸ.ਵੀ.ਰਾਂ, ਕੁੜੀਆਂ ਤੋਂ ਜ਼.ਬ.ਰ.ਨ ਕਰਵਾਉਂਦਾ ਸੀ ਗ.ਲ.ਤ ਕੰਮ

Published

on

He used to send pictures on WhatsApp, forced girls to do wrong

ਲੁਧਿਆਣਾ : ਦੇਹ ਵਪਾਰ ਦਾ ਧੰਦਾ ਕਰਨ ਦੇ ਦੋਸ਼ ‘ਚ ਬੀਤੀ ਦੇਰ ਰਾਤ ਥਾਣਾ ਕੋਤਵਾਲੀ ਦੀ ਪੁਲਸ ਨੇ ਮਾਤਾ ਰਾਣੀ ਚੌਂਕ ਨੇੜੇ ਇਕ ਹੋਟਲ ‘ਚ ਛਾਪੇਮਾਰੀ ਕਰਕੇ ਮੌਕੇ ਤੋਂ ਮਾਲਕ ਸਣੇ ਕੁੱਲ 6 ਲੋਕਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ‘ਚ ਧੰਦਾ ਕਰਨ ਵਾਲੀਆਂ ਦੂਜੇ ਸੂਬੇ ਦੀਆਂ 3 ਕੁੜੀਆਂ ਵੀ ਸ਼ਾਮਲ ਹਨ। ਕੁੜੀਆਂ ਦਾ ਦੋਸ਼ ਹੈ ਕਿ ਹੋਟਲ ਦਾ ਮੈਨੇਜਰ ਅਤੇ ਮਾਲਕ ਉਨ੍ਹਾਂ ਤੋਂ ਜ਼ਬਰਦਸਤੀ ਦੇਹ ਵਪਾਰ ਦਾ ਧੰਦਾ ਕਰਵਾ ਰਿਹਾ ਸੀ।

ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਪੁਲਸ ਨੂੰ ਸੂਚਨਾ ਮਿਲੀ ਕਿ ਇੱਥੇ ਇਕ ਹੋਟਲ ‘ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਪੁਲਸ ਨੇ ਛਾਪੇਮਾਰੀ ਕਰਦੇ ਹੋਏ ਮੌਕੇ ਤੋਂ 3 ਕੁੜੀਆਂ ਅਤੇ 2 ਲੋਕਾਂ ਨੂੰ ਹਿਰਾਸਤ ‘ਚ ਲਿਆ, ਜਦੋਂ ਕਿ ਮੈਨੇਜਰ ਭੱਜਣ ‘ਚ ਕਾਮਯਾਬ ਰਿਹਾ। ਪੁਲਸ ਨੇ ਮਾਲਕ ਸਣੇ 2 ਲੋਕਾਂ ਅਤੇ 3 ਕੁੜੀਆਂ ਨੂੰ ਕਾਬੂ ਕੀਤਾ ਹੈ।

ਥਾਣਾ ਪ੍ਰਭਾਰੀ ਰੂਪਦੀਪ ਕੌਰ ਨੇ ਦੱਸਿਆ ਕਿ ਹੋਟਲ ਦਾ ਮਾਲਕ ਅਤੇ ਮੈਨੇਜਰ ਕੁੜੀਆਂ ਦੀਆਂ ਤਸਵੀਰਾਂ ਮੋਬਾਇਲ ‘ਤੇ ਵਟਸਐਪ ਜ਼ਰੀਏ ਆਪਣੇ ਗਾਹਕਾਂ ਨੂੰ ਭੇਜ ਕੇ ਕੁੜੀਆਂ ਤੋਂ ਜ਼ਬਰਦਸਤੀ ਦੇਹ ਵਪਾਰ ਦਾ ਧੰਦਾ ਕਰਵਾ ਰਿਹਾ ਹੈ। ਧੰਦਾ ਕਰਨ ਵਾਲੀਆਂ ਫੜ੍ਹੀਆਂ ਗਈਆਂ ਕੁੜੀਆਂ ਨੇ ਮਾਲਕ ਅਤੇ ਮੈਨੇਜਰ ਦੇ ਖ਼ਿਲਾਫ਼ ਦੇਹ ਵਪਾਰ ਦਾ ਧੰਦਾ ਕਰਵਾਉਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਜੱਜ ਦੇ ਸਾਹਮਣੇ ਕੁੜੀਆਂ ਦੇ ਬਿਆਨ ਦਰਜ ਕਰਵਾਏ ਹਨ, ਜਦੋਂ ਕਿ ਹੋਟਲ ਨੂੰ ਸੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

Facebook Comments

Trending