Connect with us

ਅਪਰਾਧ

ਹਰਿਆਣਾ ਤੋਂ ਅਫੀਮ ਲਿਆ ਕੇ ਸ਼ਹਿਰ ’ਚ ਕਰਦਾ ਸੀ ਸਪਲਾਈ, ਪੁਲਸ ਨੇ ਕੀਤਾ ਕਾਬੂ

Published

on

He used to bring opium from Haryana and supply it in the city, the police arrested him

ਲੁਧਿਆਣਾ : ਹਰਿਆਣਾ ਤੋਂ ਸਸਤੇ ’ਚ ਲਿਆ ਕੇ ਸ਼ਹਿਰ ’ਚ ਮਹਿੰਗੇ ਮੁੱਲ ’ਤੇ ਵੇਚਣ ਵਾਲੇ ਅਫੀਮ ਸਮੱਗਲਰ ਨੂੰ ਸੀ. ਆਈ. ਏ.-2 ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਪਿੰਡ ਆਲਮਗੀਰ ਦਾ ਰਹਿਣ ਵਾਲਾ ਜਗਦੀਸ਼ ਸਿੰਘ ਹੈ, ਜੋ ਆਟੋ ਚਲਾਉਣ ਦੀ ਆੜ ’ਚ ਨਸ਼ਾ ਸਪਲਾਈ ਕਰਦਾ ਹੈ। ਮੁਲਜ਼ਮ ਦੇ ਕਬਜ਼ੇ ’ਚੋਂ 250 ਗ੍ਰਾਮ ਅਫੀਮ ਮਿਲੀ ਹੈ। ਥਾਣਾ ਡੇਹਲੋਂ ’ਚ ਉਸ ਖ਼ਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਹੋਇਆ ਹੈ।

ਮੁੱਢਲੀ ਪੁੱਛਗਿੱਛ ’ਚ ਪਤਾ ਲੱਗਾ ਕਿ ਮੁਲਜ਼ਮ ਆਟੋ ਚਲਾਉਂਦਾ ਹੈ ਅਤੇ ਉਸੇ ਦੀ ਆੜ ’ਚ ਅਫੀਮ ਸਮੱਗਲਿੰਗ ਕਰਦਾ ਹੈ। ਮੁਲਜ਼ਮ ਹਰਿਆਣਾ ਦੇ ਅੰਬਾਲਾ ਇਲਾਕੇ ਤੋਂ ਅਫੀਮ ਲਿਆ ਕੇ ਮਹਾਨਗਰ ’ਚ ਸਪਲਾਈ ਕਰਦਾ ਸੀ। ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਕੇ ਪਤਾ ਲਗਾਉਣ ’ਚ ਜੁਟੀ ਹੈ ਕਿ ਉਹ ਅੰਬਾਲਾ ਕਿਸ ਵਿਅਕਤੀ ਤੋਂ ਅਫੀਮ ਦੀ ਖੇਪ ਲਿਆ ਕੇ ਸਪਲਾਈ ਕਰਦਾ ਹੈ।

Facebook Comments

Trending