ਲੁਧਿਆਣਾ : ਸਾਹਨੇਵਾਲ ਕਸਬੇ ‘ਚ ਲੱਖਾਂ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਸਮਾਚਾਰ ਅਨੁਸਾਰ ਕਸਬਾ ਸਾਹਨੇਵਾਲ ਦੇ ਕੁਹਾੜਾ ਰੋਡ ’ਤੇ ਕਰਮਜੀਤ ਕੌਰ ਨਾਂ ਦੀ ਔਰਤ ਨੂੰ ਬੰਧਕ ਬਣਾ ਕੇ 26 ਲੱਖ ਰੁਪਏ ਤੋਂ ਵੱਧ ਦੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਸ ਇਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ ਉਸ ਨੇ ਮੁਜ਼ੱਫਰ ਨਗਰ ਵਿੱਚ ਪਰਿਵਾਰਕ ਜ਼ਮੀਨ ਵੇਚ ਦਿੱਤੀ ਸੀ। ਘਰ ਵਿੱਚ ਪਏ 20 ਲੱਖ ਰੁਪਏ ਔਰਤ ਦੇ ਭਾਣਜੇ ਦੇ ਸਨ। ਬੀਤੀ ਰਾਤ ਔਰਤ ਦਾ ਪਤੀ ਟਰੱਕ ਲੈ ਕੇ ਗਿਆ ਸੀ। ਜਦੋਂ ਰਾਤ ਕਰੀਬ 9 ਵਜੇ ਉਸ ਦਾ ਲੜਕਾ ਵੀ ਬਾਹਰ ਨਿਕਲਿਆ ਤਾਂ ਰਾਤ 11 ਵਜੇ ਚਾਰ ਲੁਟੇਰੇ ਘਰ ਅੰਦਰ ਦਾਖਲ ਹੋਏ। ਉਹ ਪਹਿਲਾਂ ਔਰਤ ਨੂੰ ਬੰਧਕ ਬਣਾ ਕੇ ਪੈਸੇ ਲੁੱਟ ਕੇ ਫਰਾਰ ਹੋ ਗਏ।