ਪੰਜਾਬੀ
ਹੰਸਿਕਾ ਮੋਟਵਾਨੀ ਨੇ ਰੋਮਾਂਟਿਕ ਅੰਦਾਜ਼ ‘ਚ ਪ੍ਰੇਮੀ ਨਾਲ ਕਰਵਾਈ ‘ਕੁੜਮਾਈ’, ਵਾਇਰਲ ਹੋਈਆਂ ਜੋੜੇ ਦੀਆਂ ਤਸਵੀਰਾਂ
Published
2 years agoon

ਅਦਾਕਾਰਾ ਹੰਸਿਕਾ ਮੋਟਵਾਨੀ ਨੇ ਆਪਣੇ ਪ੍ਰਸ਼ੰਸਕਾਂ ਦੇ ਇੰਤਜ਼ਾਰ ਦੀਆਂ ਘੜੀਆਂ ਨੂੰ ਖ਼ਤਮ ਕਰਦਿਆਂ ਆਪਣੇ ਵਿਆਹ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ। ਕੁਝ ਘੰਟੇ ਪਹਿਲਾਂ ਹੰਸਿਕਾ ਮੋਟਵਾਨੀ ਨੇ ਆਪਣੇ ਫੈਨਜ਼ ਦੇ ਨਾਲ ਵੈਡਿੰਗ ਪ੍ਰਪੋਜ਼ਲ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਨੇ ਪੈਰਿਸ ਦੇ ਆਈਫਲ ਟਾਵਰ ਦੇ ਸਾਹਮਣੇ ਆਪਣੇ ਬੁਆਏਫ੍ਰੈਂਡ ਸੋਹੇਲ ਕਥੂਰੀਆ ਨਾਲ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ ‘ਚੋਂ ਇੱਕ ਤਸਵੀਰ ‘ਚ ਸੋਹੇਲ ਹੰਸਿਕਾ ਦਾ ਹੱਥ ਫੜੀ ਗੋਡਿਆਂ ਭਾਰ ਬੈਠੇ ਨਜ਼ਰ ਆ ਰਹੇ ਹਨ ਅਤੇ ਬੈਕਗ੍ਰਾਊਂਡ ‘ਚ ਆਈਫਲ ਟਾਵਰ ਵੀ ਨਜ਼ਰ ਆ ਰਿਹਾ ਹੈ। ਦੋਵੇਂ ਲਾਲ ਗੁਲਾਬ ਅਤੇ ਚਿੱਟੀਆਂ ਮੋਮਬੱਤੀਆਂ ਨਾਲ ਬਣੇ ਦਿਲ ਅੰਦਰ ਖੜ੍ਹੇ ਹਨ। ਇਸ ਦੇ ਨਾਲ ਹੀ ਸਜਾਵਟ ਨਾਲ ਇੱਕ ਪਾਸੇ ‘ਮੁਝਸੇ ਸ਼ਾਦੀ ਕਰੋਗੀ’ ਵੀ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ।
ਦੱਸ ਦਈਏ ਕਿ ਸੋਹੇਲ ਅਤੇ ਹੰਸਿਕਾ ਦਾ ਰੋਮਾਂਟਿਕ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਦੋਵਾਂ ਨਾਲ ਉਨ੍ਹਾਂ ਦੇ ਕਈ ਦੋਸਤ ਵੀ ਮੌਜੂਦ ਹਨ। ਹੰਸਿਕਾ ਸਫੇਦ ਪਹਿਰਾਵੇ ‘ਚ ਰਾਜਕੁਮਾਰੀ ਲੱਗ ਰਹੀ ਸੀ, ਉੱਥੇ ਹੀ ਸੋਹੇਲ ਨੇ ਕਾਲੇ ਰੰਗ ਦੀ ਜੈਕੇਟ ਅਤੇ ਪੈਂਟ ਨਾਲ ਚਿੱਟੇ ਰੰਗ ਦੀ ਕਮੀਜ਼ ਪਾਈ ਹੋਈ ਸੀ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਹੰਸਿਕਾ ਮੋਟਵਾਨੀ ਨੇ ਕੈਪਸ਼ਨ ‘ਚ ਲਿਖਿਆ ਹੈ, ”ਹੁਣ ਅਤੇ ਹਮੇਸ਼ਾ ਲਈ’। ਆਪਣੀ ਪੋਸਟ ‘ਤੇ ਟਿੱਪਣੀ ਕਰਦੇ ਹੋਏ ਸੋਹੇਲ ਨੇ ਲਿਖਿਆ, ”ਆਈ ਲਵ ਯੂ ਮਾਈ ਲਾਈਫ।” ਅਨੁਸ਼ਕਾ ਸ਼ੈੱਟੀ, ਸ਼੍ਰੀਆ ਰੈੱਡੀ ਅਤੇ ਵਰੁਣ ਧਵਨ ਨੇ ਵੀ ਹੰਸਿਕਾ ਅਤੇ ਸੋਹੇਲ ਦੀ ਮੰਗਣੀ ‘ਤੇ ਜੋੜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਦੱਸਣਯੋਗ ਹੈ ਕਿ ਹੰਸਿਕਾ ਮੋਟਵਾਨੀ ਨੇ ਆਪਣੀ ਲਵ ਲਾਈਫ਼ ਨੂੰ ਹੁਣ ਤੱਕ ਗੁਪਤ ਰੱਖਿਆ ਸੀ। ਮੀਡੀਆ ਰਿਪੋਰਟਸ ਮੁਤਾਬਕ, ਹੰਸਿਕਾ ਅਤੇ ਸੋਹੇਲ 4 ਦਸੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਇਨ੍ਹਾਂ ਦਾ ਵਿਆਹ ਰਾਜਸਥਾਨ ‘ਚ ਹੋਵੇਗਾ। ਹਾਲਾਂਕਿ ਦੋਵਾਂ ਨੇ ਅਜੇ ਤੱਕ ਆਪਣੇ ਵਿਆਹ ਦੀ ਤਰੀਕ ਦਾ ਅਧਿਕਾਰਕ ਐਲਾਨ ਨਹੀਂ ਕੀਤਾ ਹੈ।
You may like
-
ਲੁਧਿਆਣਾ ‘ਚ ਵੱਡੀ ਵਾ/ਰਦਾਤ, ਸੜਕ ਵਿਚਕਾਰ ਸ਼ਰੇਆਮ ਲੁੱਟਿਆ ਕਾਰੋਬਾਰੀ
-
ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ ਦੇ ਘਰ ‘ਚ ਸਵੇਰ ਤੋਂ ਹੀ ਮਚਿਆ ਹੰਗਾਮਾ , ਪੜ੍ਹੋ ਪੂਰੀ ਖਬਰ
-
ਪੁਲਿਸ ਦਾ ਸ਼ਰਮਨਾਕ ਕਾਰਾ, ਕਾਰੋਬਾਰੀ ਨੂੰ ਜ਼ਬਰਦਸਤੀ ਰੱਖਿਆ ਹਿਰਾਸਤ ‘ਚ…..ਦੇਖੋ ਫਿਰ ਕਿ ਹੋਇਆ
-
ਜੂਏ ‘ਚ ਜਿੱਤੇ ਸਰਾਫਾ ਕਾਰੋਬਾਰੀ ਨੂੰ ਲੁੱਟਿਆ, ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਬਣਾਇਆ ਨਿਸ਼ਾਨਾ
-
ਲੁਧਿਆਣਾ ਦੇ ਇੱਕ ਮਸ਼ਹੂਰ ਕਾਰੋਬਾਰੀ ਨਾਲ ਕਰੋੜਾਂ ਰੁਪਏ ਦੀ ਹੋਈ ਠੱਗੀ
-
ਮੋਹਾਲੀ ‘ਚ ਕਾਰੋਬਾਰੀ ਤੋਂ ਲੁੱ. ਟ ਦਾ ਮਾਮਲਾ, ਪੁਲਸ ਨੇ ਔਰਤ ਸਮੇਤ 6 ਲੋਕਾਂ ਨੂੰ ਕੀਤਾ ਗ੍ਰਿਫਤਾਰ