ਲੁਧਿਆਣਾ : ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਹਲਕਾ ਗਿੱਲ ਨੂੰ ਗਰਾਂਟਾਂ ਦੇ ਖੁੱਲ੍ਹੇ ਗੱਫੇ ਦੇ ਕੇ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਇਆ ਗਿਆ ਹੈ। ਕੇਂਦਰ ਤੋਂ ਗ੍ਰਾਂਟ ਲੈਣਾ ਸਾਡਾ ਹੱਕ ਹੈ, ਇਹ ਅਸੀਂ ਕੋਈ ਭੀਖ ਨਹੀਂ ਲੈਦੇ ਅਸੀਂ ਆਪਣੇ ਦਿੱਤੇ ਟੈਕਸ ‘ਚੋਂ ਸਾਡਾ ਬਣਦਾ ਹਿੱਸਾ ਹੀ ਸਾਨੂੰ ਮਿਲਦਾ ਹੈ।
ਇਹ ਪ੍ਰਗਟਾਵਾ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਵੱਖ-ਵੱਖ ਪਿੰਡਾਂ ਲਈ ਸੂਬਾ ਸਰਕਾਰ ਵਲੋਂ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਮਕਾਨਾਂ ਦੀ ਮੁਰੰਮਤ ਲਈ ਪ੍ਰਤੀ ਘਰ 25 ਹਜ਼ਾਰ ਰੁਪਏ ਦੀ ਆਈ ਗਰਾਂਟ ਦੇ ਚੈੱਕ ਵੰਡਣ ਮੌਕੇ ਕੀਤਾ। ਉਨ੍ਹਾਂ ਇਸ ਮੌਕੇ ਹਾਜ਼ਰੀਨ ਦੀਆਂ ਸ਼ਿਕਾਇਤਾਂ ਸੁਣਦੇ ਕਿਹਾ ਕਿ ਚਾਹੇ ਸਾਡਿਆਂ ਨੇ ਸਾਨੂੰ ਹਨੇਰੇ ਵਿਚ ਰੱਖਿਆ ਪਰ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਮ ਲੋਕਾਂ ਦੇ ਚਹੇਤੇ ਮੁੱਖ ਮੰਤਰੀ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਪਿੰਡਾਂ ਦੇ ਹੋਏ ਸਰਬ ਪੱਖੀ ਵਿਕਾਸ ਨੂੰ ਲੈ ਕੇ ਵਿਰੋਧੀਆਂ ਦੇ ਚਿਹਰੇ ਮੁਰਝਾਏ ਹੋਏ ਹਨ। ਅੰਤ ਵਿਚ ਉਨ੍ਹਾਂ ਵਿਰੋਧੀਆਂ ਦੇ ਗੰੁਮਰਾਹਕੁਨ ਪ੍ਰਚਾਰ ਤੋਂ ਸੁਚੇਤ ਹੋ ਕੇ ਕੀਤੇ ਵਿਕਾਸ ਕਾਰਜਾਂ ਦੀ ਪੜਚੋਲ ਕਰਕੇ ਹੀ ਆਪਣਾ ਨੁਮਾਇੰਦਾ ਚੁਣਨ ਦਾ ਹੋਕਾ ਦਿੱਤਾ।