ਡੇਹਲੋਂ / ਲੁਧਿਆਣਾ : ਵਿਧਾਨ ਸਭਾ ਹਲਕਾ ਗਿੱਲ ਵਿਧਾਇਕ ਕੁਲਦੀਪ ਸਿੰਘ.ਵੈਦ ਨੇ ਮਾਰਕੀਟ ਕਮੇਟੀ ਕਿਲ੍ਹਾ ਰਾਏਪੁਰ ਅਧੀਨ ਆਉਂਦੇ ਪਿੰਡਾਂ ਅੰਦਰ ਨਵੀਆਂ ਸੜਕਾਂ ਦੇ ਨੀਂਹ ਪੱਥਰ ਰੱਖਣ ਸਮੇਂ ਦਾਅਵਾ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਹਲਕਾ ਗਿੱਲ ਦਾ ਵਧੇਰੇ ਵਿਕਾਸ ਹੋਇਆ ਹੈ, ਜਿਸ ਸਦਕਾ ਵਿਰੋਧੀ ਪਾਰਟੀਆਂ ਅੰਦਰ ਨਮੋਸ਼ੀ ਤੇ ਖ਼ਾਮੋਸ਼ੀ ਛਾ ਗਈ ਹੈ।
ਉਨ੍ਹਾਂ ਅੱਜ ਆਸੀ ਤੋਂ ਦੋਲੋਂ, ਬੀਲਾ ਤੋਂ ਆਸੀ, ਜੜਤੌਲੀ ਦੀ ਫਿਰਨੀ, ਸਕੂਲ ਤੋਂ ਜੜਤੌਲੀ ਸ਼ਮਸ਼ਾਨਘਾਟ, ਕਾਲਖ ਤੋਂ ਘੁੰਗਰਾਣਾ, ਮਾਜਰੀ ਐੱਸ. ਸੀ. ਸ਼ਮਸ਼ਾਨਘਾਟ, ਡੇਹਲੋਂ ਤੋਂ ਨੰਗਲ ਪੈਰਾਗੌਨ ਸਕੂਲ , ਡੇਹਲੋਂ ਆਦਰਸ਼ ਸਕੂਲ ਤੋਂ ਬ੍ਰਾਹਮਣ ਮਾਜਰਾ, ਰੁੜਕਾ ਪਿੰਡ ਫਿਰਨੀ, ਰੁੜਕਾ ਸਾਹਨੇਵਾਲ ਸੜਕ ਤੋਂ ਲੁਧਿਆਣਾ ਸੜਕ, ਗੁਰਮ ਸਰਕਾਰੀ ਸਕੂਲ ਤੋਂ ਰੁੜਕਾ ਸੜਕ, ਸ਼ੰਕਰ ਫਿਰਨੀ, ਸਾਇਆਂ ਕਲਾਂ ਸਾਇਆਂ ਖ਼ੁਰਦ ਤੋਂ ਗੁਰਦੁਆਰਾ ਫਲਾਹੀ ਸਾਹਿਬ ਨਹਿਰ ਤੱਕ, ਪਿੰਡ ਸਰੀਂਹ ਫਿਰਨੀ ਤੱਕ ਕੁਲ 17.5 ਕਿੱਲੋਮੀਟਰ ਸੜਕਾਂ ਦੇ ਨੀਂਹ ਪੱਥਰ ਰੱਖੇ।
ਉਨ੍ਹਾਂ ਹਲਕੇ ਅੰਦਰ ਸੜਕਾਂ ਦੀ ਮੁਰੰਮਤ ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ, ਜਦਕਿ ਬਾਕੀ ਰਹਿੰਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਅੰਦਰ ਹੋਰ ਨਵੀਆਂ ਸੜਕਾਂ ਲਈ ਜਲਦ ਨੀਂਹ ਪੱਥਰ ਰੱਖ ਕੇ ਬਣਨੀਆਂ ਆਰੰਭ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਕੋਈ ਰਸਤਾ ਕੱਚਾ ਨਹੀ ਰਹਿਣ ਦਿੱਤਾ ਜਾਵੇਗਾ।