Connect with us

ਅਪਰਾਧ

ਲਾਰੈਂਸ ਗੈਂ/ਗ ਵਲੋਂ ਗੁਰਸਿਮਰਨ ਮੰਡ ਨੂੰ ਜਾ/ਨੋਂ ਮਾ/ਰਨ ਦੀ ਧਮ/ਕੀ

Published

on

Gursimran Mand threatened with death by Lawrence gang

ਲੁਧਿਆਣਾ : ਅੰਤਰਰਾਸ਼ਟਰੀ ਐਂਟੀ ਖਾਲਿਸਤਾਨੀ ਟੈਰੇਰਿਸਟ ਫਰੰਟ ਦੇ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਨੂੰ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੈਂਗਸਟਰਾਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਗੈਂਗਸਟਰਾਂ ਨੇ ਪਹਿਲਾਂ ਗੁਰਸਿਮਰਨ ਸਿੰਘ ਮੰਡ ਨੂੰ ਉਨ੍ਹਾਂ ਦੇ ਫੋਨ ’ਤੇ ਵਿਦੇਸ਼ੀ ਨੰਬਰ ਵਟ੍ਹਸਐਪ ਤੋਂ ਸੰਦੇਸ਼ ਭੇਜਿਆ ਕਿ ਤੂੰ ਸਾਡੇ ਭਰਾ ਲਾਰੈਂਸ ਬਿਸ਼ਨੋਈ ਨੂੰ ਗਲਤ ਨਾ ਬੋਲ, ਪਹਿਲਾਂ ਵੀ ਤੈਨੂੰ ਕਈ ਵਾਰ ਆਖ ਚੁੱਕੇ ਹਾਂ ਪਰ ਤੂੰ ਹਟਦਾ ਨਹੀਂ ਹੈ। ਤੈਨੂੰ ਵੀ ਸਿੱਧੂ ਮੂਸੇ ਵਾਲੇ ਵਾਂਗ ਜਲਦੀ ਹੀ ਮਾਰ ਦੇਣਾ ਹੈ।

ਫਿਰ ਇਸ ਤੋਂ ਬਾਅਦ ਜੀ-ਮੇਲ ਆਈ. ਡੀ.ਤੋਂ ਇਸੇ ਤਰ੍ਹਾਂ ਦਾ ਹੀ ਸੰਦੇਸ਼ ਦੁਬਾਰਾ ਭੇਜਿਆ ਗਿਆ। ਉਧਰ ਇਸ ਮਾਮਲੇ ਨੂੰ ਲੈ ਕੇ ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਉਨ੍ਹਾਂ ਵਲੋਂ ਗੈਂਗਸਟਰਾਂ ਅਤੇ ਖਾਲਿਸਤਾਨ ਵਿਰੁੱਧ ਜੰਗ ਜਾਰੀ ਰਹੇਗੀ ਅਤੇ ਪੰਜਾਬ ’ਚ ਇਨ੍ਹਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।

Facebook Comments

Trending