Connect with us

ਪੰਜਾਬੀ

ਫੀਕੋ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਗੁਜਰਾਤ ਸਾਈਕਲ ਐਕਸਪੋ ਕੀਤਾ ਲਾਂਚ

Published

on

Gujarat Cycle Expo being organized with the support of FICO was launched

ਲੁਧਿਆਣਾ : ਸ਼੍ਰੀ ਕੇ.ਕੇ. ਸੇਠ ਚੇਅਰਮੈਨ ਫੀਕੋ ਨੇ ਲੁਧਿਆਣਾ ਦੇ ਹੋਟਲ ਰੈਡੀਸਨ ਬਲੂ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਗੁਜਰਾਤ ਸਾਈਕਲ ਐਕਸਪੋ ਨੂੰ ਲਾਂਚ ਕੀਤਾ । ਇਸ ਮੌਕੇ ਸ.ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਸਮੇਤ ਸ਼੍ਰੀ ਅਸ਼ੋਕ ਪਾਟਿਲ ਪ੍ਰਧਾਨ ਅਹਿਮਦਾਬਾਦ ਸਾਈਕਲ ਮਰਚੈਂਟਸ ਐਸੋਸੀਏਸ਼ਨ ਅਤੇ ਸ਼੍ਰੀ ਵਿਕਰਮ ਗੋਇਲ ਆਰਗੇਨਾਈਜ਼ਰ ਵੀ ਲਾਂਚ ਮੌਕੇ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਗੁਜਰਾਤ ਸਾਈਕਲ ਐਕਸਪੋ ਨੂੰ ਫਿਕੋ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।

ਭਾਰਤ ਸਰਕਾਰ ਦੇ ਐਮਐਸਐਮਈ ਮੰਤਰਾਲੇ ਨੇ ਪਹਿਲਾਂ ਹੀ ਮੇਰਕੀ ਹਾਲ ਵਿਖੇ 05 ਅਤੇ 06 ਜਨਵਰੀ 2023 ਨੂੰ ਹੋਣ ਵਾਲੇ ਗੁਜਰਾਤ ਸਾਈਕਲ ਐਕਸਪੋ (ਅਹਿਮਦਾਬਾਦ) ਵਿੱਚ ਹਿੱਸਾ ਲੈਣ ਲਈ 60 ਐਮਐਸਐਮਈ ਉਦਯੋਗਪਤੀਆਂ ਲਈ 1.5 ਲੱਖ ਤੱਕ ਦੀ ਵਿੱਤੀ ਸਹਾਇਤਾ (ਖਰੀਦ ਅਤੇ ਮਾਰਕੀਟ ਸਹਾਇਤਾ ਯੋਜਨਾ ਦੇ ਤਹਿਤ) ਨੂੰ ਮਨਜ਼ੂਰੀ ਦੇ ਦਿੱਤੀ ਹੈ।

ਗੁਜਰਾਤ ਸਾਈਕਲ ਐਕਸਪੋ ਇਨਫੋਟੈਕ ਰਿਸੋਰਸਜ਼ ਮੁੰਬਈ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ, ਇਹ ਪ੍ਰਦਰਸ਼ਨੀ ਸਾਈਕਲ ਉਦਯੋਗ ਦਾ ਇੱਕ ਫਲੈਗਸ਼ਿਪ ਈਵੈਂਟ ਹੋਣ ਜਾ ਰਹੀ ਹੈ ਜਿੱਥੇ ਗੁਜਰਾਤ ਅਤੇ ਮਹਾਰਾਸ਼ਟਰ ਦੇ 1500 ਡੀਲਰ ਪ੍ਰਦਰਸ਼ਨੀ ਦਾ ਦੌਰਾ ਕਰਨਗੇ। ਇੱਥੇ ਸਾਈਕਲ ਅਤੇ ਸਾਈਕਲ ਪਾਰਟਸ ਨਿਰਮਾਤਾਵਾਂ ਦੇ 60 ਸਟਾਲ ਹੋਣਗੇ। ਮੁੱਖ ਤੌਰ ‘ਤੇ ਲੁਧਿਆਣਾ ਵਿੱਚ ਸਥਿਤ ਨਿਰਮਾਤਾ, ਡੀਲਰ ਨੂੰ ਆਕਰਸ਼ਿਤ ਕਰਨਗੇ ਅਤੇ ਇਹ ਇੱਕ ਬੀ-2-ਬੀ ਈਵੈਂਟ ਹੋਵੇਗਾ ਅਤੇ ਭਾਰਤ ਦੇ ਐਮਐਸਐਮਈ ਲਈ ਇੱਕ ਸੁਨਹਿਰੀ ਮੌਕਾ ਹੋਵੇਗਾ।

 

Facebook Comments

Trending