Connect with us

ਪੰਜਾਬ ਨਿਊਜ਼

ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲਿਆਂ ਲਈ ਖੁਸ਼ਖਬਰੀ :ਪੜ੍ਹੋ ਖ਼ਬਰ

Published

on

ਯਾਤਰੀਆਂ ਲਈ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ। ਹੁਣ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਯਾਤਰੀਆਂ ਲਈ ਸਫ਼ਰ ਆਸਾਨ ਹੋਣ ਜਾ ਰਿਹਾ ਹੈ। ਹੁਣ ਯਾਤਰੀ ਰਾਜਸਥਾਨ ਜਾਂ ਦਿੱਲੀ ਤੋਂ ਰੇਲਗੱਡੀ ਦੀ ਬਜਾਏ ਕਾਰ ਰਾਹੀਂ ਜਲਦੀ ਕਟੜਾ ਪਹੁੰਚ ਸਕਦੇ ਹਨ। ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਸਮੇਂ ਦੀ ਬਚਤ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਨੈਸ਼ਨਲ ਅਥਾਰਟੀ ਆਫ ਇੰਡੀਆ ਮੁਤਾਬਕ 669 ਕਿ.ਮੀ. ਲੰਬੇ ਐਕਸਪ੍ਰੈਸ ਵੇਅ ਵਿੱਚੋਂ 268 ਕਿਲੋਮੀਟਰ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਦਸੰਬਰ ਤੱਕ ਪੂਰਾ ਕੰਮ ਪੂਰਾ ਹੋਣ ਦੀ ਸੰਭਾਵਨਾ ਹੈ। ਜੇਕਰ ਇਹ ਐਕਸਪ੍ਰੈੱਸ ਵੇਅ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਹੈ ਤਾਂ ਦਿੱਲੀ ਤੋਂ ਵੈਸ਼ਨੋ ਦੇਵੀ ਸਿਰਫ 6 ਤੋਂ 7 ਘੰਟਿਆਂ ‘ਚ ਪਹੁੰਚਿਆ ਜਾ ਸਕਦਾ ਹੈ। ਦਿੱਲੀ ਤੋਂ ਵੈਸ਼ਨੋ ਦੇਵੀ ਜਾਣ ਲਈ 14 ਘੰਟੇ ਲੱਗਦੇ ਹਨ, ਇਸ ਤੋਂ ਬਾਅਦ ਜਦੋਂ ਐਕਸਪ੍ਰੈਸਵੇਅ ਬਣ ਜਾਵੇਗਾ ਤਾਂ ਦੂਰੀ 58 ਕਿਲੋਮੀਟਰ ਘੱਟ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਐਕਸਪ੍ਰੈੱਸ ਵੇਅ ਦੇ ਨਿਰਮਾਣ ‘ਤੇ 37524 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ।

ਇਸ ਦਾ ਇੱਕ ਹੋਰ ਫਾਇਦਾ ਇਹ ਹੋਵੇਗਾ ਕਿ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲਿਆਂ ਨੂੰ ਘੱਟ ਸਮਾਂ ਲੱਗੇਗਾ। ਜਿੱਥੇ ਮੌਜੂਦਾ ਸਮੇਂ ‘ਚ ਇਸ ਨੂੰ ਅੱਠ ਘੰਟੇ ਲੱਗਦੇ ਹਨ, ਉਥੇ ਹੀ ਐਕਸਪ੍ਰੈੱਸ ਵੇਅ ਬਣਨ ਤੋਂ ਬਾਅਦ ਚਾਰ ਘੰਟੇ ਲੱਗ ਜਾਣਗੇ, ਇਸ ਨਾਲ ਸ਼੍ਰੀਨਗਰ ਦੀ ਦੂਰੀ ਵੀ ਅੱਠ ਘੰਟਿਆਂ ‘ਚ ਪੂਰੀ ਹੋ ਜਾਵੇਗੀ। ਇਸ ਨਾਲ ਦਿੱਲੀ, ਹਰਿਆਣਾ, ਪੰਜਾਬ ਅਤੇ ਰਾਜਸਥਾਨ ਦਾ ਰਸਤਾ ਸੁਖਾਲਾ ਹੋ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਇਹ ਐਕਸਪ੍ਰੈਸ ਵੇ ਦੀ ਸੁਵਿਧਾ ਲੋਕਾਂ ਲਈ ਕਾਫੀ ਫਾਇਦੇਮੰਦ ਹੋਵੇਗੀ। ਪੰਜਾਬ ਵਿੱਚ ਇਹ 422 ਕਿਲੋਮੀਟਰ ਲੰਬਾ ਅਤੇ ਹਰਿਆਣਾ ਵਿੱਚ 158 ਕਿਲੋਮੀਟਰ ਲੰਬਾ ਐਕਸਪ੍ਰੈਸਵੇਅ ਹੋਵੇਗਾ। ਇਹ ਐਕਸਪ੍ਰੈੱਸ ਵੇਅ ਕੁੰਡਲੀ ਮਾਨੇਸਰ ਪਲਵਲ ਇੰਟਰਚੇਂਜ ਤੋਂ ਸ਼ੁਰੂ ਹੋ ਕੇ ਝੱਜਰ, ਰੋਹਤਕ, ਸੋਨੀਪਤ, ਜੀਂਦ, ਕਰਨਾਲ ਅਤੇ ਕੈਥਲ ਜ਼ਿਲ੍ਹਿਆਂ ਵਿੱਚੋਂ ਲੰਘੇਗਾ।

Facebook Comments

Trending