Connect with us

ਪੰਜਾਬ ਨਿਊਜ਼

ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ, ਤੁਹਾਨੂੰ ਹੋਵੇਗਾ ਫਾਇਦਾ…ਪੜ੍ਹੋ ਪੂਰੀ ਖਬਰ

Published

on

ਕਰਵਾ ਚੌਥ ਤੋਂ ਪਹਿਲਾਂ ਅੱਜ ਸਰਾਫਾ ਬਾਜ਼ਾਰ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ਸਥਿਰ ਹਨ। ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ‘ਚ 24 ਕੈਰੇਟ ਸੋਨੇ ਦੀ ਕੀਮਤ 78,100 ਰੁਪਏ ਹੈ ਜਦਕਿ ਸ਼ਨੀਵਾਰ ਨੂੰ ਵੀ ਇਹ 78,100 ਰੁਪਏ ਸੀ। ਮਤਲਬ ਸੋਨੇ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।

ਇਸ ਦੇ ਨਾਲ ਹੀ 22 ਕੈਰੇਟ ਸੋਨਾ ਅੱਜ 72,630 ਸੀ ਜਦਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਇਹ 72,630 ਸੀ। ਚਾਂਦੀ ਦੀ ਗੱਲ ਕਰੀਏ ਤਾਂ ਅੱਜ 23 ਕਿਲੋ ਚਾਂਦੀ 76,150 ਹੈ ਜਦੋਂ ਕਿ ਸ਼ਨੀਵਾਰ ਨੂੰ ਵੀ 2,630 ਦਰਜ ਕੀਤਾ ਗਿਆ ਸੀ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ‘ਚ ਸੋਨੇ-ਚਾਂਦੀ ਦੇ ਰੇਟ ਕੀ ਹੋਣਗੇ।

ਸਾਰੇ ਕੈਰੇਟ ਦਾ ਹਾਲਮਾਰਕ ਨੰਬਰ ਵੱਖਰਾ ਹੁੰਦਾ ਹੈ। ਉਦਾਹਰਨ ਲਈ, 24 ਕੈਰੇਟ ਸੋਨੇ ‘ਤੇ 999, 23 ਕੈਰੇਟ ਸੋਨੇ ‘ਤੇ 958, 22 ਕੈਰੇਟ ‘ਤੇ 916, 21 ਕੈਰੇਟ ‘ਤੇ 875 ਅਤੇ 18 ਕੈਰੇਟ ‘ਤੇ 750 ਲਿਖਿਆ ਗਿਆ ਹੈ। ਇਸ ਦੀ ਸ਼ੁੱਧਤਾ ਬਾਰੇ ਕੋਈ ਸ਼ੱਕ ਨਹੀਂ ਹੈ। ਕੈਰੇਟ ਸੋਨੇ ਦਾ ਮਤਲਬ ਹੈ 1/24 ਪ੍ਰਤੀਸ਼ਤ ਸੋਨਾ, ਜੇਕਰ ਤੁਹਾਡਾ ਗਹਿਣਾ 22 ਕੈਰੇਟ ਹੈ ਤਾਂ 22 ਨੂੰ 24 ਨਾਲ ਭਾਗ ਕਰੋ ਅਤੇ ਇਸ ਨੂੰ 100 ਨਾਲ ਗੁਣਾ ਕਰੋ।

Facebook Comments

Trending