ਅੱਜ ਨਵਰਾਤਰੀ ਦਾ 5ਵਾਂ ਦਿਨ ਹੈ। ਇਸ ਦੌਰਾਨ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ‘ਚ 24 ਕੈਰੇਟ ਸੋਨੇ ਦੀ ਕੀਮਤ 77,900 ਰੁਪਏ ਹੈ ਜਦੋਂਕਿ ਸ਼ਨੀਵਾਰ ਨੂੰ ਇਹ 78,000 ਰੁਪਏ ਦਰਜ ਕੀਤੀ ਗਈ ਸੀ, ਜੋ ਅੱਜ ਘੱਟ ਗਈ ਹੈ। ਯਾਨੀ ਸੋਨੇ ਦੀ ਕੀਮਤ 100 ਰੁਪਏ ਘੱਟ ਗਈ ਹੈ।
22 ਕੈਰੇਟ ਸੋਨੇ ਦੀ ਕੀਮਤ ਅੱਜ 72,450 ਰੁਪਏ ਸੀ ਜਦੋਂ ਕਿ ਸ਼ਨੀਵਾਰ ਨੂੰ ਇਹ 72,540 ਰੁਪਏ ਸੀ। ਚਾਂਦੀ ਦੀ ਗੱਲ ਕਰੀਏ ਤਾਂ ਅੱਜ 23 ਕਿਲੋ ਚਾਂਦੀ 75,950 ਹੈ ਜਦੋਂ ਕਿ ਸ਼ਨੀਵਾਰ ਨੂੰ 73,320 ਦਰਜ ਕੀਤੀ ਗਈ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ‘ਚ ਇਹ ਗਿਰਾਵਟ ਜਾਰੀ ਰਹਿੰਦੀ ਹੈ ਜਾਂ ਹੋਰ ਵੀ ਵਧਦੀ ਹੈ।
ਤੁਹਾਨੂੰ ਦੱਸ ਦੇਈਏ ਕਿ 7 ਅਕਤੂਬਰ ਨੂੰ ਦਿੱਲੀ ਵਿੱਚ 22 ਕੈਰੇਟ ਸੋਨੇ ਦੀ ਕੀਮਤ 71,340 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 77,810 ਰੁਪਏ ਦਰਜ ਕੀਤੀ ਗਈ ਸੀ। ਮੁੰਬਈ ‘ਚ 22 ਕੈਰੇਟ ਸੋਨੇ ਦੀ ਕੀਮਤ 71,910 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 77,66 ਰੁਪਏ ਹੈ।