Connect with us

ਧਰਮ

ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ, ਸਵਰਗ ਵਰਗਾ ਲੱਗਦਾ ਹੈ ਨਜ਼ਾਰਾ

Published

on

ਕਟੜਾ : ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਦਰਅਸਲ ਸ਼ੁੱਕਰਵਾਰ ਨੂੰ ਸ਼੍ਰੀਨਗਰ ‘ਚ ਸੀਜ਼ਨ ਦੀ ਪਹਿਲੀ ਬਰਫਬਾਰੀ ਨੇ ਸੈਲਾਨੀਆਂ ਦੇ ਚਿਹਰਿਆਂ ‘ਤੇ ਖੁਸ਼ੀ ਲਿਆ ਦਿੱਤੀ ਹੈ।ਖਰਾਬ ਮੌਸਮ ਅਤੇ ਮੀਂਹ ਤੋਂ ਬਾਅਦ ਸ਼ਨੀਵਾਰ ਸਵੇਰੇ ਤ੍ਰਿਕੂਟ ਪਹਾੜ ਸਮੇਤ ਵੈਸ਼ਨੋ ਦੇਵੀ ਭਵਨ ਦੇ ਨਾਲ ਲੱਗਦੀਆਂ ਪਹਾੜੀਆਂ ‘ਤੇ ਬਰਫ ਦੀ ਚਿੱਟੀ ਚਾਦਰ ਛਾ ਗਈ। ਹਾਲਾਂਕਿ ਇਸ ਦੌਰਾਨ ਵੈਸ਼ਨੋ ਦੇਵੀ ਭਵਨ ਖੇਤਰ ‘ਚ ਬਰਫਬਾਰੀ ਨਹੀਂ ਹੋਈ ਪਰ ਆਸਪਾਸ ਦੇ ਇਲਾਕਿਆਂ ‘ਚ ਸ਼ਰਧਾਲੂ ਬਰਫਬਾਰੀ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ।

ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦਾ ਪ੍ਰਭਾਵ ਸ਼ਨੀਵਾਰ ਦੁਪਹਿਰ ਤੱਕ ਜਾਰੀ ਰਹੇਗਾ। ਦੁਪਹਿਰ ਤੱਕ ਸ੍ਰੀਨਗਰ ਅਤੇ ਹੋਰ ਨੀਵੇਂ ਇਲਾਕਿਆਂ ‘ਚ ਮੌਸਮ ਖੁਸ਼ਕ ਸੀ ਪਰ ਇਸ ਤੋਂ ਬਾਅਦ ਸ਼ਹਿਰ ‘ਚ ਵੀ ਬਰਫਬਾਰੀ ਸ਼ੁਰੂ ਹੋ ਗਈ, ਜਿਸ ਕਾਰਨ ਪੂਰੇ ਸ਼੍ਰੀਨਗਰ ‘ਚ ਬਰਫ ਦੀ ਪਤਲੀ ਚਾਦਰ ਵਿਛਾ ਗਈ।ਦੂਜੇ ਪਾਸੇ ਜੰਮੂ ਡਿਵੀਜ਼ਨ ਦੇ ਮਸ਼ਹੂਰ ਸੈਰ-ਸਪਾਟਾ ਸਥਾਨ, ਕਠੂਆ ਜ਼ਿਲ੍ਹੇ ਦੇ ਪਟਨੀਟੋਪ, ਨਾਥਤਾਪ, ਬਾਨੀ ਅਤੇ ਰਾਜੌਰੀ ਪਹਾੜ ਵੀ ਬਰਫ਼ ਨਾਲ ਚਿੱਟੇ ਹੋ ਗਏ ਹਨ। ਜੰਮੂ-ਸ੍ਰੀਨਗਰ ਹਾਈਵੇਅ ‘ਤੇ ਕਾਜ਼ੀਗੁੰਡ ਅਤੇ ਜਵਾਹਰ ਸੁਰੰਗ ਦੇ ਆਲੇ-ਦੁਆਲੇ ਬਰਫਬਾਰੀ ਕਾਰਨ 2 ਹਜ਼ਾਰ ਵਾਹਨ ਫਸੇ ਹੋਏ ਹਨ।

Facebook Comments

Trending