ਧਨਤੇਰਸ-ਦੀਵਾਲੀ ਦੇ ਦੌਰਾਨ ਸੋਨਾ-ਚਾਂਦੀ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਅਜਿਹੇ ‘ਚ ਸੋਨੇ ਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਜਾਰੀ ਹੈ। ਮੰਗਲਵਾਰ ਨੂੰ ਪੰਜਾਬ ‘ਚ 24 ਕੈਰੇਟ ਸੋਨੇ ਦੀ ਕੀਮਤ 80,300 ਰੁਪਏ ਦਰਜ ਕੀਤੀ ਗਈ ਜਦੋਂ ਕਿ ਪਹਿਲਾਂ ਇਹ 78,200 ਰੁਪਏ ਸੀ। 22 ਕੈਰੇਟ ਸੋਨਾ ਅੱਜ 74680 ਰੁਪਏ ਸੀ ਜਦਕਿ ਪਹਿਲਾਂ 72,730 ਰੁਪਏ ਸੀ। ਚਾਂਦੀ ਦੀ ਗੱਲ ਕਰੀਏ ਤਾਂ 23 ਕਿਲੋ ਚਾਂਦੀ ਦੀ ਕੀਮਤ ਅੱਜ 78,290 ਰੁਪਏ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ‘ਚ ਸੋਨੇ-ਚਾਂਦੀ ਦੇ ਰੇਟ ਕੀ ਹੋਣਗੇ।
ਤੁਹਾਨੂੰ ਦੱਸ ਦੇਈਏ ਕਿ ਆਉਣ ਵਾਲੇ ਮਹੀਨਿਆਂ ‘ਚ ਵੀ ਸੋਨੇ ਦੀਆਂ ਕੀਮਤਾਂ ‘ਚ ਵਾਧਾ ਹੋਣ ਦੀ ਸੰਭਾਵਨਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸੋਨੇ ਦੀ ਖਰੀਦਦਾਰੀ ਨੂੰ ਲੈ ਕੇ ਭਾਵਨਾ ਅਜੇ ਵੀ ਸਕਾਰਾਤਮਕ ਬਣੀ ਹੋਈ ਹੈ। ਪਿਛਲੇ ਇੱਕ ਸਾਲ ਵਿੱਚ, ਸੋਨੇ ਨੇ ਆਪਣੇ ਨਿਵੇਸ਼ਕਾਂ ਨੂੰ 30 ਪ੍ਰਤੀਸ਼ਤ ਤੋਂ ਵੱਧ ਦਾ ਰਿਟਰਨ ਦਿੱਤਾ ਹੈ।ਮੌਜੂਦਾ ਸਥਿਤੀ ਅਤੇ ਤਿਉਹਾਰਾਂ ਦੀ ਮੰਗ ਨੂੰ ਦੇਖਦੇ ਹੋਏ ਆਉਣ ਵਾਲੇ ਮਹੀਨਿਆਂ ‘ਚ ਇਸ ‘ਚ 10 ਫੀਸਦੀ ਹੋਰ ਵਾਧਾ ਕੀਤਾ ਜਾ ਸਕਦਾ ਹੈ।