ਪੰਜਾਬੀ
ਵੈਟਰਨਰੀ ਯੂਨੀਵਰਸਿਟੀ ਵਿਖੇ ਕਰਵਾਇਆ ਬੱਕਰੀ ਪਾਲਣ ਬਾਰੇ ਸਿਖਲਾਈ ਕੋਰਸ
Published
3 years agoon
ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਵੈਟਰਨਰੀ ਤੇ ਪਸ਼ੂ ਪਾਲਣ ਪਸਾਰ ਸਿੱਖਿਆ ਵਿਭਾਗ ਨੇ ਬੱਕਰੀ ਪਾਲਣ ਨੂੰ ਵਪਾਰਕ ਪੱਧਰ ‘ਤੇ ਵਿਕਸਤ ਕਰਨ ਲਈ ਬੱਕਰੀ ਪਾਲਣ ਬਾਰੇ ਇਕ ਹਫ਼ਤੇ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਸਿਖਲਾਈ ਪ੍ਰੋਗਰਾਮ ਵਿਚ ਪੰਜਾਬ ਦੇ 19 ਸਿਖਿਆਰਥੀਆਂ ਨੇ ਭਾਗ ਲਿਆ।
ਸਿਖਲਾਈ ਦੇ ਸੰਯੋਜਕ ਡਾ. ਰਾਜੇਸ਼ ਕਸਰੀਜਾ ਤੇ ਡਾ. ਵਾਈ. ਐਸ. ਜਾਦੋਂ ਨੇ ਦੱਸਿਆ ਕਿ ਸਿੱਖਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਨਸਲਾਂ, ਪ੍ਰਜਣਨ ਪ੍ਰਬੰਧਨ, ਸ਼ੈੱਡ ਡਿਜ਼ਾਈਨ, ਮੌਸਮ ਪ੍ਰਬੰਧਨ, ਟੀਕਾਕਰਨ, ਬਿਮਾਰੀਆਂ ਤੇ ਉਨ੍ਹਾਂ ਦੀ ਰੋਕਥਾਮ, ਮੀਟ, ਦੁੱਧ ਦੀ ਗੁਣਵੱਤਾ ਵਧਾਉਣ ਤੇ ਬੱਕਰੀ ਪਾਲਣ ਦੀ ਆਰਥਿਕਤਾ ਬਾਰੇ ਗਿਆਨ ਪ੍ਰਦਾਨ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਸਿਧਾਂਤਕ ਗਿਆਨ ਤੋਂ ਇਲਾਵਾ ਬੱਕਰੀਆਂ ਨੂੰ ਸੰਭਾਲਣ ਬਾਰੇ ਵਿਹਾਰਕ ਸਿਖਲਾਈ, ਤਾਪਮਾਨ ਨੂੰ ਮਾਪਣ, ਤੰਦਰੁਸਤ ਜਾਨਵਰਾਂ ਦੀ ਪਛਾਣ, ਦੰਦ ਦੇਖ ਕੇ ਉਮਰ ਨਿਰਧਾਰਣ ਤੇ ਖੁਰਲੀ ਪ੍ਰਬੰਧਨ ਬਾਰੇ ਜਾਣਕਾਰੀ ਵੀ ਸਿੱਖਿਆਰਥੀਆਂ ਨੂੰ ਪ੍ਰਦਾਨ ਕੀਤੀ ਗਈ। ਸਮਾਪਨ ਸਮਾਗਮ ‘ਚ ਡਾ. ਪਰਕਾਸ਼ ਸਿੰਘ ਬਰਾੜ ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਬੱਕਰੀ ਉਤਪਾਦਾਂ ਭਾਵ ਦੁੱਧ ਤੇ ਮੀਟ ਰਾਹੀਂ ਕਿਸਾਨਾਂ ਦੀ ਆਮਦਨੀ ਨੂੰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਗਿਆਨ ਗ੍ਰਹਿਣ ਕਰਕੇ ਸਰਕਾਰੀ ਯੋਜਨਾਵਾਂ ਦਾ ਫਾਇਦਾ ਉਠਾਉਣ।
You may like
-
ਵੈਟਰਨਰੀ ਯੂਨੀਵਰਸਿਟੀ ਨਾਨ-ਟੀਚਿੰਗ ਕਰਮਚਾਰੀ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ
-
ਵੈਟਰਨਰੀ ਯੂਨੀਵਰਸਿਟੀ ਦੇ ਨਾਨ-ਟੀਚਿੰਗ ਸਟਾਫ਼ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ
-
ਵੈਟਰਨਰੀ ਯੂਨੀਵਰਸਿਟੀ ਦੇ ਪਸ਼ੂ ਮੇਲੇ ਦੌਰਾਨ 3 ਅਗਾਂਹਵਧੂ ਕਿਸਾਨਾਂ ਦਾ ਮੁੱਖ ਮੰਤਰੀ ਪੁਰਸਕਾਰ ਨਾਲ ਹੋਵੇਗਾ ਸਨਮਾਨ
-
ਮਾਡਲ ਪ੍ਰਦਰਸ਼ਨੀ ਰਾਹੀਂ ਵੈਟਰਨਰੀ ਯੂਨੀਵਰਸਿਟੀ ਝੀਂਗਾ ਮੱਛੀ ਪਾਲਣ ਨੂੰ ਕਰ ਰਹੀ ਹੈ ਉਤਸ਼ਾਹਿਤ- ਡਾ. ਸਿੰਘ
-
ਵਿਦਿਆਰਥੀਆਂ ਵਲੋਂ ਹੱਥੀਂ ਤਿਆਰ ਕੀਤੇ ਮੱਛੀਆਂ ਪਾਲਣ ਵਾਲੇ ਐਕਵੇਰੀਅਮ ਬਣੇ ਵਿਸ਼ੇਸ਼ ਖਿੱਚ ਦਾ ਕੇਂਦਰ
-
ਵੈਟਰਨਰੀ ਯੂਨੀਵਰਸਿਟੀ ਵਿਖੇ ਲਗਾਇਆ ਗਿਆ ਖ਼ੂਨਦਾਨ ਕੈਂਪ