Connect with us

ਪੰਜਾਬੀ

ਕਾਰਗਿਲ ਵਿਜੇ ਦਿਹਾੜੇ ਦੇ ਸੰਬੰਧ ਵਿਚ ਘਰ ਘਰ ਤਿਰੰਗਾ ਅਭਿਆਨ ਦੀ ਕੀਤੀ ਸ਼ੁਰੂਆਤ

Published

on

Ghar Ghar Tricolor Abhiyan launched in connection with Kargil Vijay Day

ਲੁਧਿਆਣਾ : ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗਰਾਮ ਲੁਧਿਆਣਾ ਦੇ ਐਨਸੀਸੀ ਕੈਡਿਟਾਂ ਵੱਲੋਂ ਕਾਰਗਿਲ ਵਿਜੇ ਦਿਹਾੜੇ ਨੂੰ ਬਹੁਤ ਹੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਏ ਐੱਨ ਓ ਫਸਟ ਅਫ਼ਸਰ ਪਰਮਬੀਰ ਸਿੰਘ ਨੇ ਦੱਸਿਆ ਕਿ ਅੱਜ ਦੇ ਦਿਨ 1999 ਵਿੱਚ ਧੋਖੇਬਾਜ਼ ਗੁਆਂਢੀ ਮੁਲਕ ਪਾਕਿਸਤਾਨ ਤੋਂ ਭਾਰਤ ਦੇ ਜਾਂਬਾਜ਼ ਸੈਨਿਕਾਂ ਨੇ ਕਾਰਗਿਲ ਅਤੇ ਦਰਾਸ਼ ਦੇ ਇਲਾਕਿਆਂ ਨੂੰ ਖ਼ਾਲੀ ਕਰਵਾ ਲਿਆ ਸੀ ।

ਉਨ੍ਹਾਂ ਦੱਸਿਆ ਕਿ ਅੱਜ ਇਸ ਦਿਹਾੜੇ ਨੂੰ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਤੌਰ ਤੇ ਘਰ ਘਰ ਤਿਰੰਗਾ ਅਭਿਆਨ ਦੇ ਵਜੋਂ ਮਨਾਇਆ ਜਾ ਰਿਹਾ ਹੈ। ਆਜ਼ਾਦੀ ਦੇ 75 ਵਰ੍ਹੇਗੰਢ ਦੇ ਮੌਕੇ ਗਰੁੱਪ ਕਮਾਂਡਰ ਜਸਜੀਤ ਘੁੰਮਣ ਦੇ ਮਾਰਗਦਰਸ਼ਨ ਹੇਠ ਨੰਬਰ 4 ਪੰਜਾਬ ਏਅਰ ਸਕਾਡਨ ਐੱਨਸੀਸੀ ਲੁਧਿਆਣਾ ਦੇ ਕਮਾਂਡਿੰਗ ਅਫਸਰ ਵਿੰਗ ਕਮਾਂਡਰ ਬੀ ਐਸ ਗਿੱਲ ਦੇ ਸਹਿਯੋਗ ਨਾਲ ਕੈਡਿਟਾਂ ਵੱਲੋਂ ਘਰ ਘਰ ਤਿਰੰਗਾ ਕਾਰਕ੍ਰਮ ਦੀ ਸ਼ੁਰੁਆਤ ਕੀਤੀ ਗਈ।

ਵਿੰਗ ਕਮਾਂਡਰ ਬੀ ਐਸ ਗਿੱਲ ਨੇ ਏ ਐਨ ਓ ਪਰਮਬੀਰ ਸਿੰਘ ਅਤੇ ਕੈਡਿਟਾਂ ਨੂੰ ਤਿਰੰਗੇ ਝੰਡੇ ਦੇ ਕੇ ਘਰ ਘਰ ਵਿਚ ਤਿਰੰਗਾ ਪਹੁੰਚਾਉਣ ਲਈ ਵਚਨਬੱਧ ਕੀਤਾ। ਉਨ੍ਹਾਂ ਦੱਸਿਆ ਕਿ ਕੈਡਿਟਾਂ ਨੂੰ ਅੱਜ ਯੂਨਿਟ ਵੱਲੋਂ ਫਾਇਰਿੰਗ ਦੇ ਗੁਰ ਵੀ ਸਿਖਾਏ ਗਏ ਅਤੇ ਫਾਇਰਿੰਗ ਦੀ ਪ੍ਰੈਕਟਿਸ ਵੀ ਕਰਵਾਈ ਗਈ । ਪ੍ਰਿੰਸੀਪਲ ਕਰਨਜੀਤ ਸਿੰਘ ਨੇ ਕੈਡਿਟਾਂ ਤੋਂ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਇਸੇ ਤਰ੍ਹਾਂ ਹੀ ਰੱਖਣ ਦਾ ਪ੍ਰਣ ਲਿਆ। ਇਸ ਮੌਕੇ ਮਾਸਟਰ ਵਾਰੰਟ ਅਫਸਰ ਜੀ ਬੀ ਮਿਸ਼ਰਾ, ਕੋਪਲ ਆਰਡੀ ਲੋਟੇਕਰ ,ਕੋਪਲ ਪੀਕੇ ਗੁਪਤਾ ਆਦਿ ਵੀ ਮੌਜੂਦ ਰਹੇ।

 

Facebook Comments

Trending