ਲੁਧਿਆਣਾ : ਰੋਟਰੈਕਟ ਕਲੱਬ ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਸਿਵਲ ਲਾਈਨਜ਼ ਲੁਧਿਆਣਾ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਇੱਕ ਵਿਦਿਅਕ ਸੰਸਥਾ ‘ਏਕ ਪ੍ਰਯਾਸ’ ਦਾ ਦੌਰਾ ਕਰਕੇ ‘ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ’ ਮਨਾਇਆ। ਇਹ ਦਿਨ ਔਟਿਜ਼ਮ ਤੇ ਹੋਰ ਸਬੰਧਤ ਸਥਿਤੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ ਮਨਾਇਆ ਜਾਂਦਾ ਹੈ, ਜਿਸ ਨਾਲ ਸਮਾਜ ਦੁਆਰਾ ਸਕਾਰਾਤਮਕ ਕਾਰਵਾਈ ਦੀ ਲੋੜ ਨੂੰ ਉਜਾਗਰ ਕੀਤਾ ਜਾਂਦਾ ਹੈ।
ਜੀ.ਜੀ. ਐਨ. ਆਈ. ਐਮ. ਟੀ. ਪ੍ਰੋ: ਮਨਜੀਤ ਸਿੰਘ ਛਾਬੜਾ ਨੇ ਜੀਵਨ ਦੇ ਸਾਰੇ ਖੇਤਰਾਂ ਜਿਵੇਂ ਕਿ ਸਿੱਖਿਆ, ਖੇਡਾਂ, ਕਾਰੋਬਾਰ, ਨੌਕਰੀਆਂ ਤੇ ਪ੍ਰਦਰਸ਼ਨ ਕਲਾਵਾਂ ਵਿਚ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਬਰਾਬਰ ਪਹੁੰਚ ਪ੍ਰਦਾਨ ਕਰਨ ਦੀ ਮਹੱਤਤਾ ਬਾਰੇ ਦੱਸਿਆ। ਡੀ.ਆਰ.ਆਰ. ਰੋਹਿਤ ਜਿੰਦਲ ਪ੍ਰਧਾਨ ਦੀ ਅਗਵਾਈ ਵਿਚ ਜੀ.ਜੀ.ਐਨ. ਆਈ. ਐਮ. ਟੀ. ਰੋਟਰੈਕਟਰਾਂ ਦੀ ਟੀਮ ਨੇ ਪ੍ਰੋਫੈਸਰ ਇੰਚਾਰਜ ਪਿ੍ਆ ਅਰੋੜਾ ਦੇ ਨਾਲ ਏਕ ਪ੍ਰਯਾਸ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਗੱਲਬਾਤ ਕੀਤੀ।
ਸ਼੍ਰੀ ਏ.ਕੇ. ਮਿਸ਼ਰਾ, ਪਿ੍ੰਸੀਪਲ, ਏਕ ਪ੍ਰਯਾਸ ਨੇ ਉਹਨਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਵਿਸ਼ੇਸ਼ ਬੱਚੇ ਬਿਨਾਂ ਕਿਸੇ ਝਿਜਕ, ਡਰ ਜਾਂ ਰੁਕਾਵਟ ਦੇ ਸਿੱਖਣ ਨੂੰ ਯਕੀਨੀ ਬਣਾਉਣ ਲਈ ਪ੍ਰਕਿਰਿਆਵਾਂ ਅਤੇ ਯੋਜਨਾਵਾਂ ਬਾਰੇ ਆਪਣੀ ਸੂਝ ਸਾਂਝੀ ਕੀਤੀ। ਡਾ: ਪਰਵਿੰਦਰ ਸਿੰਘ ਪਿ੍ੰਸੀਪਲ ਜੀ.ਜੀ.ਐਨ. ਆਈ. ਐਮ. ਟੀ. ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ।