ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਅਤੇ ਸਾਂਝੀ ਸਿੱਖਿਆ ਫਾਂਊਡੇਸ਼ਨ ਵਿੱਚ ਵਿਦਿਆਰਥਣਾਂ ਅੰਦਰ ਯੋਗਤਾ ਅਤੇ ਗਿਆਨ ਨੂੰ ਵਧਾਉਣ ਲਈ ਐਮ.ਓ.ਯੂ ‘ ਤੇ ਦਸਤਖਤ ਕੀਤੇ ਗਏ। ਸਾਂਝੀ ਸਿੱਖਿਆ ਫਾਂਉਡੇਸ਼ਨ ਨੌਜਵਾਨ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਦੇ ਗੁਣਾਂ ਦੇ ਵਿਕਾਸ ਲਈ ਸਿੱਖਿਆ ਅਤੇ ਟ੍ਰੇਨਿੰਗ ਰਾਹੀਂ ਯੋਗਦਾਨ ਦੇਣ ਲਈ ਵਚਨਬਧ ਹੈ।
ਇਸ ਸਬੰਧ ਵਿੱਚ ਵਿਦਿਆਰਥਣਾਂ ਵਿੱਚ ਉੱਦਮੀ ਦੇ ਗੁਣ ਪੈਦਾ ਕਰਨ ਲਈ ਵਰਕਸ਼ਾਪਾਂ ਲਗਾਈਆਂ ਜਾਣਗੀਆਂ, ਗੈਸਟ ਲੈਕਚਰ ਕਰਵਾਏ ਜਾਣਗੇ ਅਤੇ ਪ੍ਰੇਰਨਾ ਦੇਣ ਵਾਲੀਆਂ ਸ਼ਖਸੀਅਤਾਂ ਨਾਲ ਗੱਲਬਾਤ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਯੂਥ ਲੀਡਰਸ਼ਿਪ ਪ੍ਰੋਗਰਾਮ ਵਿਸ਼ੇ ‘ ਤੇ ਸ਼ਾਰਟ ਟਰਮ ਅਤੇ ਲਾਂਗ ਟਰਮ ਇੰਟਰਸ਼ਿਪ ਪ੍ਰੋਗਰਾਮ ਕਰਵਾਏ ਜਾਣਗੇ।