ਲੁਧਿਆਣਾ : ਐਮ ਜੀ ਐਮ ਪਬਲਿਕ ਸਕੂਲ ਵਿੱਚ ਬੜੀ ਧੂਮਧਾਮ ਨਾਲ ਗਾਂਧੀ ਜਯੰਤੀ ਅਤੇ ਲਾਲ ਬਹਾਦਰ ਸ਼ਾਸਤਰੀ ਜਯੰਤੀ ਮਨਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਵੱਲੋਂ ਅਲੱਗ -ਅਲੱਗ ਗਤੀਵਿਧੀਆਂ ਕੀਤੀਆਂ ਗਈਆਂ।
ਬੱਚਿਆਂ ਨੇ ਮਹਾਤਮਾ ਗਾਂਧੀ ਜੀ ਦੇ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੇ ਜੀਵਨ ਤੇ ਆਪਣੇ ਭਾਸ਼ਣ ਰਾਹੀਂ ਰੌਸ਼ਨੀ ਪਾਈ। ਕੁਝ ਵਿਦਿਆਰਥੀਆਂ ਨੇ ਕਵਿਤਾਵਾਂ ਬੋਲੀਆਂ, ਕੁਝ ਬੱਚਿਆਂ ਵੱਲੋਂ ਰੰਗਾਂ- ਰੰਗ ਗਤੀਵਿਧੀਆਂ ਜਿਵੇਂ ਕਿ ਭੰਗੜਾ, ਗਿੱਧਾ ਅਤੇ ਡਾਂਸ ਵੀ ਕੀਤਾ ਗਿਆ।
ਪ੍ਰੋਗਰਾਮ ਦੀ ਸਮਾਪਤੀ ਤੇ ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦੇ ਜੀਵਨ ਤੇ ਰੋਸ਼ਨੀ ਪਾਉਂਦਿਆਂ ਹੋਏ ਕਿਹਾ ਕਿ ਗਾਂਧੀ ਜੀ ਨੇ ਅਹਿੰਸਾ ਦੇ ਰਸਤੇ ਚੱਲ ਕੇ ਅਤੇ ਸ਼ਾਸਤਰੀ ਜੀ ਨੇ ਸਮਾਜ ਸੁਧਾਰਕ ਰਸਤੇ ਤੇ ਚੱਲ ਕੇ ਭਾਰਤਵਾਸੀਆਂ ਦੀ ਅਗਵਾਈ ਕੀਤੀ । ਸਾਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ।