ਖੇਡਾਂ
ਖੇਡਾਂ ਵਤਨ ਪੰਜਾਬ ਦੀਆਂ-2 : ਜਿਲ੍ਹਾ ਲੁਧਿਆਣਾ ‘ਚ ਖੇਡਾਂ ਦਾ ਸ਼ਾਨਦਾਰ ਆਗਾਜ਼
Published
2 years agoon

ਲੁਧਿਆਣਾ : ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਅਧੀਨ ਬਲਾਕ ਪੱਧਰੀ ਖੇਡਾਂ ਦੇ ਤੀਸਰੇ ਪੜਾਅ ਤਹਿਤ ਬਲਾਕ ਲੁਧਿਆਣਾ-1, ਸਮਰਾਲਾ, ਮਲੌਦ ਅਤੇ ਰਾਏਕੋਟ ਵਿਖੇ ਖੇਡਾਂ ਦਾ ਸ਼ਾਨਦਾਰ ਆਗਾਜ਼ ਹੋਇਆ।
ਇਸ ਮੌਕੇ ਵਿਧਾਨ ਸਭਾ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ, ਹਲਕਾ ਪਾਇਲ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਉੱਪ ਮੰਡਲ ਮੈਜਿਸਟ੍ਰਟ ਗੁਰਬੀਰ ਸਿੰਘ ਕੋਹਲੀ ਤੋਂ ਇਲਾਵਾ ਵੱਖ-ਵੱਖ ਰਾਜਨੀਤਕ ਅਤੇ ਸਮਾਜ ਸੇਵੀ ਸਖਸੀਅਤਾਂ ਵੱਲੋ ਸ਼ਮੂਲੀਅਤ ਕਰਦਿਆਂ ਪੰਜਾਬ ਸਰਕਾਰ ਦੀ ਨਵੀਂ ਖੇਡ ਨੀਤੀ ਅਤੇ ਵੱਖ-ਵੱਖ ਖੇਡਾਂ ਬਾਰੇ ਜਾਣਕਾਰੀ ਦਿੱਤੀ ਗਈ।
ਬਲਾਕ ਲੁਧਿਆਣਾ-1 ਅਧੀਨ ਜੱਥੇਦਾਰ ਸੰਤੋਖ ਸਿੰਘ ਮ੍ਰਗਿੰਦ ਖੇਡ ਸਟੇਡੀਅਮ ਦੁਲੇਅ ਵਿਖੇ ਵੱਖ-ਵੱਖ ਉਮਰ ਵਰਗ ਦੇ ਲਈ ਸ਼ੁਰੂ ਕਰਵਾਏ ਗਏ ਖੇਡ ਮੁਕਾਬਲਿਆਂ ਲਈ ਖਿਡਾਰੀਆਂ ਵਿੱਚ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ. ਇਸ ਮੌਕੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ। ਉਨ੍ਹਾਂ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਖੇਡਾਂ ਪ੍ਰਤੀ ਸਰਕਾਰ ਦੀਆਂ ਨੀਤੀ ਬਾਰੇ ਜਾਣਕਾਰੀ ਸਾਂਝੀ ਕੀਤੀ।
ਬਲਾਕ ਰਾਏਕੋਟ ਅਧੀਨ ਗੁਰੂ ਗੋਬਿੰਦ ਸਿੰਘ ਸਟੇਡੀਅਮ ਰਾਏਕੋਟ ਵਿਖੇ ਵਿੱਚ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਉੱਪ ਮੰਡਲ ਮੈਜਿਸਟ੍ਰਟ ਗੁਰਬੀਰ ਸਿੰਘ ਕੋਹਲੀ ਵੱਲੋਂ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ ਗਈ ਅਤੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਦੇ ਹੋਏ, ਖੇਡਾਂ ਦੀ ਮਨੁੱਖੀ ਜੀਵਨ ਲਈ ਵਿਸ਼ੇਸ਼ ਮਹੱਤਵ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਬੀ.ਡੀ.ਪੀ.ਓ ਰਾਏਕੋਟ ਪਰਮਿੰਦਰ ਸਿੰਘ, ਬਲਜੀਤ ਕੌਰ ਹਾਕੀ ਕੋਚ, ਗੁਰਪ੍ਰੀਤ ਸਿੰਘ ਐਥਲੈਟਿਕਸ ਕੋਚ ਹਾਜ਼ਰ ਰਹੇ।
ਬਲਾਕ ਮਲੌਦ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੌਦ ਵਿਖੇ ਵਿਧਾਨ ਸਭਾ ਹਲਕਾ ਪਾਇਲ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਦੇ ਨਾਲ ਨਾਇਬ ਤਹਿਸੀਦਾਰ ਨੀਰਜ ਕੁਮਾਰ, ਗੁਰਿੰਦਰ ਸਿੰਘ ਵੇਟ ਲਿਫਟਿੰਗ ਕੋਚ ਅਤੇ ਸਿੱਖਿਆ ਵਿਭਾਗ ਦੇ ਹੋਰ ਕਰਮਚਾਰੀ ਅਤੇ ਮੋਹਤਬਰ ਸੱਜਣ ਹਾਜਰ ਸਨ। ਉਨ੍ਹਾਂ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਨਰੌਆ ਪੰਜਾਬ ਦੀ ਸਿਰਜਣਾ ਵਿੱਚ ਮੋਹਰੀ ਰੋਲ ਅਦਾ ਕਰਨ ਦਾ ਸੱਦਾ ਦਿੱਤਾ।
ਬਲਾਕ ਸਮਰਾਲਾ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਕੀ ਵਿਖੇ ਖੇਡਾਂ ਦੀ ਸ਼ੁਰੂਆਤ ਤਹਿਸੀਲਦਾਰ ਸਮਰਾਲਾ ਵਿਕਾਸ ਸਰਮਾ ਵਲੋਂ ਕਰਵਾਈ ਗਈ। ਉਨ੍ਹਾਂ ਖਿਡਾਰੀਆ ਦੀ ਹੌਸਲਾ ਅਫਜਾਈ ਕਰਦਿਆਂ ਪ੍ਰਬੰਧਾਂ ਦਾ ਵੀ ਜਾਇਜਾ ਲਿਆ. ਇਸ ਮੌਕੇ ਸੁਭਕਰਨਜੀਤ ਸਿੰਘ ਵੇਟ ਲਿਫਟਿੰਗ ਕੋਚ, ਸੰਜੀਵ ਸਰਮਾ ਪਾਵਰ ਲਿਫਟਿੰਗ ਕੋਚ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀ ਵੀ ਮੌਜੂਦ ਰਹੇ।
You may like
-
ਜੀ.ਐਚ.ਜੀ. ਖ਼ਾਲਸਾ ਕਾਲਜ ਦੇ ਖਿਡਾਰੀਆਂ ਨੇ ਜਿਤੇ ਗੋਲ੍ਡ,ਸਿਲਵਰ ਤੇ ਕਾਂਸੀ ਤਗਮੇ
-
ਸੂਬਾ ਪੱਧਰ ‘ਤੇ ਹੋਣ ਵਾਲੀਆਂ ਖੇਡਾਂ ਲਈ ਅੱਜ ਤੇ ਭਲਕੇ ਲਏ ਜਾਣਗੇ ਟਰਾਇਲ -DSO
-
RGC ਦੀਆਂ ਖਿਡਾਰਨਾਂ ਨੇ ‘ ਖੇਡਾਂ ਵਤਨ ਪੰਜਾਬ ਦੀਆਂ ‘ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
-
ਰਾਜ ਪੱਧਰੀ ਟੂਰਨਾਮੈਂਟ ਲਈ ਚੁਣੇ ਗਏ ਐਨਐਸਪੀਐਸ ਦੇ ਹੈਂਡਬਾਲ ਖਿਡਾਰੀ
-
ਖੇਡਾਂ ਵਤਨ ਪੰਜਾਬ ਦੀਆਂ 2023 : ਚੌਥੇ ਦਿਨ ਹੋਏ ਰੋਮਾਂਚਕ ਖੇਡ ਮੁਕਾਬਲੇ
-
ਸੈਕਰਡ ਸੋਲ ਕਾਨਵੈਂਟ ਸਕੂਲ ‘ਚ ਖੇਡਾਂ ਵਤਨ ਪੰਜਾਬ ਦੀਆਂ ਦਾ ਉਦਘਾਟਨ ਸਮਾਗਮ