ਲੁਧਿਆਣਾ : ਪੁਲਸ ਨੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੇ ਚੱਲ ਰਹੇ ਜੂਏ ਦੇ ਮਾਮਲੇ ਵਿਚ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ 99 ਹਜ਼ਾਰ ਰੁਪਏ ਦੀ ਨਕਦੀ ਅਤੇ ਤਾਸ਼ ਦੇ ਦੋ ਡੱਬੇ ਬਰਾਮਦ ਕੀਤੇ ਗਏ। ਉਨ੍ਹਾਂ ਖ਼ਿਲਾਫ਼ ਦੋ ਮਾਮਲੇ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਥਾਣਾ ਦਰੇਸੀ ਪੁਲਿਸ ਨੇ ਸਰਦਾਰ ਨਗਰ ਇਲਾਕੇ ਵਿਚ ਖੁੱਲ੍ਹੇਆਮ ਜੂਆ ਖੇਡਦੇ ਸੱਤ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ਵਿਚੋਂ 75 ਹਜ਼ਾਰ ਰੁਪਏ ਦੀ ਨਕਦੀ ਅਤੇ ਤਾਸ਼ ਦੀ ਡੱਬੀ ਵੀ ਬਰਾਮਦ ਕੀਤੀ ਗਈ ਹੈ।
ਏਐੱਸਆਈ ਜੋਗਿੰਦਰ ਪਾਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗਗਨਦੀਪ ਕਾਲੋਨੀ ਵਾਸੀ ਚਮਨ ਲਾਲ, ਸਰਦਾਰ ਨਗਰ ਵਾਸੀ ਅਜੇ ਕੁਮਾਰ, ਨਿਊ ਸ਼ਿਵ ਪੁਰੀ ਵਾਸੀ ਹੈਪੀ ਮਲਹੋਤਰਾ, ਸਰਦਾਰ ਨਗਰ ਵਾਸੀ ਸੋਮਨਾਥ, ਸ਼ਿਮਲਾ ਕਾਲੋਨੀ ਵਾਸੀ ਕੇਵਲ ਕ੍ਰਿਸ਼ਨ, ਸ਼ਿਮਲਾ ਕਾਲੋਨੀ ਵਾਸੀ ਜਗਮੋਹਨ ਸਿੰਘ ਤੇ ਸਰਦਾਰ ਨਗਰ ਵਾਸੀ ਅਜੀਤ ਪਾਲ ਸਿੰਘ ਵਜੋਂ ਹੋਈ ਹੈ।
ਥਾਣਾ ਸਦਰ ਪੁਲਸ ਨੇ ਗਿੱਲ ਪਿੰਡ ਦੀ ਜਨਤਾ ਕਾਲੋਨੀ ਇਲਾਕੇ ‘ਚ ਚੱਲ ਰਹੇ ਜੂਏ ਨੂੰ ਲੈ ਕੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ 2400 ਰੁਪਏ ਦੀ ਨਕਦੀ ਅਤੇ 2400 ਰੁਪਏ ਦਾ ਕੈਸ਼ ਟੋਆ ਬਰਾਮਦ ਕੀਤਾ ਗਿਆ। ਏਐੱਸਆਈ ਜੀਵਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗਿੱਲ ਪਿੰਡ ਦੀ ਜਨਤਾ ਕਾਲੋਨੀ ਵਾਸੀ ਰਾਮਪਾਲ, ਸਟੇਸ਼ਨ ਰੋਡ ਗਿੱਲ ਪਿੰਡ ਵਾਸੀ ਰਾਜਕੁਮਾਰ ਥਾਪਾ, ਜਨਤਾ ਕਾਲੋਨੀ ਵਾਸੀ ਸੋਮੀ ਸਿੰਘ, ਗਿੱਲ ਪਿੰਡ ਵਾਸੀ ਜਸਵੰਤ ਸਿੰਘ, ਬਾਬੂ ਸਿੰਘ ਤੇ ਹਰਬੰਸ ਸਿੰਘ ਵਜੋਂ ਹੋਈ ਹੈ।