ਚੌਲਾਂ ਦਾ ਪਾਣੀ ਜਿਸ ਨੂੰ ਮਾਡ ਵੀ ਕਿਹਾ ਜਾਂਦਾ ਹੈ ਸਿਹਤ ਲਈ ਕਿਸੀ ਵਰਦਾਨ ਤੋਂ ਘੱਟ ਨਹੀਂ ਹੈ। ਫਾਈਬਰ ਨਾਲ ਭਰਪੂਰ ਚੌਲਾਂ ਦਾ ਪਾਣੀ ਨਾ ਸਿਰਫ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ ਸਗੋਂ ਇਹ ਮੈਟਾਬੋਲਿਜ਼ਮ ਨੂੰ ਵੀ ਵਧਾਉਂਦਾ ਹੈ। ਉੱਥੇ ਹੀ ਜੇਕਰ ਇਸ ਨੂੰ ਡੇਲੀ ਰੁਟੀਨ ‘ਚ ਸ਼ਾਮਲ ਕੀਤਾ ਜਾਵੇ ਤਾਂ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ।
ਪੇਟ ‘ਚ ਜਲਣ : ਪੇਟ ‘ਚ ਜਲਣ ਹੋ ਰਹੀ ਹੋਵੇ ਤਾਂ ਇਕ ਕੱਪ ਚੌਲਾਂ ਦਾ ਪਾਣੀ ਪੀਓ। ਇਸ ਨਾਲ ਪੇਟ ਨੂੰ ਠੰਡਕ ਮਿਲੇਗੀ। ਇਸ ਨਾਲ ਪੇਟ ‘ਚ ਚੰਗੇ ਬੈਕਟੀਰੀਆ ਐਕਟਿਵ ਹੁੰਦੇ ਹਨ ਜਿਸ ਨਾਲ ਪਾਚਨ ਸੰਬੰਧੀ ਸਮੱਸਿਆ ਨਹੀਂ ਹੁੰਦੀ।
ਉਲਟੀ ਜਾਂ ਜੀ ਮਚਲਾਉਣਾ : ਲਗਾਤਾਰ ਉਲਟੀਆਂ, ਜੀਅ ਕੱਚਾ ਅਤੇ ਚੱਕਰ ਆ ਰਹੇ ਹੋਣ ਤਾਂ ਦਿਨ ‘ਚ 2-3 ਵਾਰ ਇੱਕ ਕੱਪ ਚੌਲਾਂ ਦੇ ਪਾਣੀ ‘ਚ ਕਾਲਾ ਨਮਕ ਮਿਲਾ ਕੇ ਪੀਓ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।
ਕਮਜ਼ੋਰੀ : ਚੌਲਾਂ ਦੇ ਪਾਣੀ ‘ਚ ਕਾਰਬੋਹਾਈਡਰੇਟ ਅਤੇ ਸਟਾਰਚ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਸਰੀਰ ਨੂੰ ਐਨਰਜ਼ੀ ਦੇਣ ਦੇ ਨਾਲ ਕਮਜ਼ੋਰੀ ਨੂੰ ਦੂਰ ਕਰਨ ‘ਚ ਵੀ ਮਦਦਗਾਰ ਹੁੰਦਾ ਹੈ।
ਕਬਜ਼ : ਚੌਲਾਂ ਦਾ ਪਾਣੀ ਫਾਈਬਰ ਨਾਲ ਭਰਪੂਰ ਹੋਣ ਕਾਰਨ ਇਹ ਪਾਚਨ ਤੰਤਰ ਲਈ ਵੀ ਬੈਸਟ ਹੈ। ਇਸ ਨਾਲ ਤੁਸੀਂ ਕਬਜ਼, ਐਸੀਡਿਟੀ ਤੋਂ ਵੀ ਬਚੇ ਰਹੋਗੇ।
ਪਾਣੀ ਦੀ ਕਮੀ : ਇਸ ਨਾਲ ਸਰੀਰ ‘ਚ ਪਾਣੀ ਦੀ ਕਮੀ ਨਹੀਂ ਹੁੰਦੀ ਅਤੇ ਡੀਹਾਈਡ੍ਰੇਸ਼ਨ ਵੀ ਦੂਰ ਰਹਿੰਦੀ ਹੈ। ਖਾਸ ਕਰਕੇ ਸਰਦੀਆਂ ‘ਚ ਇਸ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਮੌਸਮ ‘ਚ ਲੋਕ ਪਾਣੀ ਘੱਟ ਪੀਂਦੇ ਹਨ।
ਹਾਈ ਬਲੱਡ ਪ੍ਰੈਸ਼ਰ : ਮਾਂਡ ‘ਚ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ ਇਸ ਲਈ ਇਹ ਹਾਈ ਬਲੱਡ ਪ੍ਰੈਸ਼ਰ ਅਤੇ ਹਾਈਪਰਟੈਨਸ਼ਨ ਨੂੰ ਕੰਟਰੋਲ ਕਰਦਾ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਵੀ ਠੀਕ ਰਹਿੰਦਾ ਹੈ।
ਬੁਖਾਰ ‘ਚ ਫਾਇਦੇਮੰਦ : ਕਿਉਂਕਿ ਇਸ ‘ਚ ਪੋਸ਼ਕ ਤੱਤ ਭਰਪੂਰ ਹੁੰਦੇ ਹਨ ਇਸ ਲਈ ਇਸ ਦਾ ਸੇਵਨ ਵਾਇਰਲ ਇੰਫੈਕਸ਼ਨ ਜਾਂ ਬੁਖਾਰ ‘ਚ ਵੀ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਸਵੇਰੇ 1 ਕੱਪ ਚੌਲਾਂ ਦਾ ਪਾਣੀ ਪੀਣ ਨਾਲ ਸਰੀਰ ਨੂੰ ਐਨਰਜ਼ੀ ਮਿਲਦੀ ਹੈ।
ਗਲੋਇੰਗ ਸਕਿਨ : ਰੋਜ਼ਾਨਾ ਇਸ ਦਾ ਸੇਵਨ ਸਕਿਨ ਨੂੰ ਅੰਦਰੋਂ ਸਿਹਤਮੰਦ ਰੱਖਦਾ ਹੈ ਜਿਸ ਨਾਲ ਸਕਿਨ ਗਲੋਂ ਕਰਦੀ ਹੈ। ਉੱਥੇ ਹੀ ਰੋਜ਼ਾਨਾ ਚੌਲਾਂ ਦੇ ਪਾਣੀ ਨਾਲ ਚਿਹਰਾ ਧੋਣਾ ਵੀ ਬਹੁਤ ਫਾਇਦੇਮੰਦ ਹੈ।