Connect with us

ਪੰਜਾਬ ਨਿਊਜ਼

ਪੰਜਾਬ ‘ਚ ਆਈਫੋਨ 11 ਲਈ ਦੋਸਤ ਦਾ ਕ/ਤਲ, ਲਾ/ਸ਼ ਦੇ ਕੀਤੇ ਟੁਕੜੇ

Published

on

ਪਟਿਆਲਾ: ਪਟਿਆਲਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਇੱਥੋਂ ਦੇ ਰਾਜਪੁਰਾ ਦੇ ਰੇਲਵੇ ਲਾਈਨਾਂ ਤੋਂ ਨਵਜੋਤ ਨਾਮ ਦੇ 17 ਸਾਲਾ ਨਾਬਾਲਗ ਲੜਕੇ ਦੀ ਦੋ ਹਿੱਸਿਆਂ ਵਿੱਚ ਲਾਸ਼ ਬਰਾਮਦ ਹੋਈ ਹੈ।ਜਾਂਚ ‘ਚ ਸਾਹਮਣੇ ਆਇਆ ਕਿ ਮ੍ਰਿਤਕ ਦਾ ਕਤਲ ਉਸ ਦੇ ਹੀ ਸਾਥੀ ਨੇ ਕੀਤਾ ਹੈ, ਜਿਸ ਦੀ ਉਮਰ ਕਰੀਬ 16 ਸਾਲ ਹੈ ਅਤੇ ਜਿਸ ਦਾ ਨਾਂ ਅਮਨਜੋਤ ਸਿੰਘ ਹੈ।

ਇਸ ਕਤਲ ਦਾ ਕਾਰਨ ਜਾਣ ਕੇ ਹਰ ਕੋਈ ਹੈਰਾਨ ਹੈ ਕਿਉਂਕਿ ਮ੍ਰਿਤਕ ਨਵਜੋਤ ਦਾ ਕਤਲ ਆਈਫੋਨ 11 ਕਾਰਨ ਹੀ ਹੋਇਆ ਸੀ।ਨਵਜੋਤ ਦੇ ਕਤਲ ਤੋਂ ਅਗਲੇ ਦਿਨ ਨਵਜੋਤ ਦਾ ਜਨਮ ਦਿਨ ਸੀ ਅਤੇ ਉਸ ਨੇ ਆਪਣਾ ਜਨਮ ਦਿਨ ਆਪਣੇ ਦੋਸਤ ਨਾਲ ਬਾਹਰ ਮਨਾਇਆ ਸੀ।ਨਵਜੋਤ ਦਾ 24 ਤਰੀਕ ਨੂੰ ਜਨਮ ਦਿਨ ਸੀ ਅਤੇ 25 ਤਰੀਕ ਨੂੰ ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਘਰ ਬੁਲਾ ਕੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਹਰਿਦੁਆਰ ਜਾ ਰਿਹਾ ਹੈ ਅਤੇ 2 ਦਿਨਾਂ ਬਾਅਦ ਵਾਪਸ ਆ ਜਾਵੇਗਾ।ਫਿਰ ਕੁਝ ਸਮੇਂ ਬਾਅਦ ਨਵਜੋਤ ਨੇ ਘਰ ਫੋਨ ਕਰਕੇ ਕਿਹਾ ਕਿ ਮੈਂ ਉਥੇ ਨਹੀਂ ਜਾ ਰਿਹਾ, ਘਰ ਵਾਪਸ ਆ ਰਿਹਾ ਹਾਂ, ਪਰ ਉਹ ਵਾਪਸ ਨਹੀਂ ਆਇਆ।

ਇਸ ਤੋਂ ਬਾਅਦ ਜਦੋਂ ਉਹ ਕਾਫੀ ਦੇਰ ਤੱਕ ਘਰ ਨਹੀਂ ਪਰਤਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਬਾਅਦ ਵਿਚ ਪਤਾ ਲੱਗਾ ਕਿ ਉਸ ਦੇ ਬੇਟੇ ਦਾ ਕਤਲ ਕੀਤਾ ਗਿਆ ਸੀ। ਕਤਲ ਤੋਂ ਬਾਅਦ ਉਸ ਦੀ ਲਾਸ਼ ਦੇ ਦੋ ਟੁਕੜੇ ਕਰ ਕੇ ਰੇਲਵੇ ਟਰੈਕ ‘ਤੇ ਸੁੱਟ ਦਿੱਤਾ ਗਿਆ।ਫਿਲਹਾਲ ਮ੍ਰਿਤਕ ਨੌਜਵਾਨ ਦੇ ਕਾਤਲ 16 ਸਾਲਾ ਅਮਨਜੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੁਵੇਨਾਈਲ ਸੁਧਾਰ ਘਰ ਭੇਜ ਦਿੱਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਨਵਜੋਤ ਦਾ ਕਤਲ ਕਰਨ ਤੋਂ ਬਾਅਦ ਅਮਨਜੋਤ ਨੇ 14 ਸਾਲਾ ਬੱਚੇ ਨੂੰ 1000 ਰੁਪਏ ਦਾ ਲਾਲਚ ਦਿੱਤਾ ਅਤੇ ਧਮਕੀਆਂ ਦੇ ਕੇ ਉਸ ਦੀ ਲਾਸ਼ ਰੇਲਵੇ ਟਰੈਕ ‘ਤੇ ਸੁੱਟ ਦਿੱਤੀ।

Facebook Comments

Trending