Connect with us

ਅਪਰਾਧ

ਖ਼ੁਦ ਨੂੰ ਕ੍ਰਾਈਮ ਬ੍ਰਾਂਚ ਦੇ ਮੁਲਾਜ਼ਮ ਦੱਸ ਕੇ ਕਾਰੋਬਾਰੀ ਨਾਲ ਕੀਤੀ ਧੋਖਾਧੜੀ

Published

on

Fraudulent business dealings with self-proclaimed crime branch employees

ਲੁਧਿਆਣਾ :  ਆਪਣੇ ਆਪ ਨੂੰ ਕਰਾਈਮ ਬਰਾਂਚ ਦੇ ਮੁਲਾਜ਼ਮ ਦੱਸਣ ਵਾਲੇ ਵਿਅਕਤੀਆਂ ਨੇ ਕਾਰੋਬਾਰੀ ਨਾਲ ਧੋਖਾਧੜੀ ਕੀਤੀ। ਮੁਲਜ਼ਮਾਂ ਨੇ ਕਾਰੋਬਾਰੀ ਨੂੰ ਇਹ ਗੱਲ ਆਖੀ ਕਿ ਉਹ ਉਨ੍ਹਾਂ ਦੇ ਕੁੜਮਾਂ ਨਾਲ ਚੱਲ ਰਹੇ ਝਗੜੇ ਨੂੰ 26 ਲੱਖ ਵਿੱਚ ਨਿਬੇੜ ਦੇਣਗੇ।

ਧੋਖਾਧੜੀ ਦੇ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਮਾਡਲ ਟਾਊਨ ਬਲਾਕ ਡੀ ਦੇ ਰਹਿਣ ਵਾਲੇ ਕਾਰੋਬਾਰੀ ਹਰਿੰਦਰ ਸਿੰਘ ਦੇ ਬਿਆਨਾਂ ਉੱਪਰ ਵਿਸ਼ਕਰਮਾ ਕਲੋਨੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ , ਜਸਬੀਰ ਸਿੰਘ ਅਤੇ ਰਾਜਵਿੰਦਰ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਹਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਕੁੜਮਾਂ ਨਾਲ ਝਗੜਾ ਚੱਲ ਰਿਹਾ ਹੈ।

13 ਜੁਲਾਈ ਦੀ ਸ਼ਾਮ ਨੂੰ ਤਿੰਨੋਂ ਮੁਲਜ਼ਮ ਭਗਵਾਨ ਚੌਂਕ ਸਥਿਤ ਉਨ੍ਹਾਂ ਦੀ ਫੈਕਟਰੀ ਵਿਚ ਆਏ। ਮੁਲਜ਼ਮ ਜਸਬੀਰ ਅਤੇ ਰਾਜਵਿੰਦਰ ਖ਼ੁਦ ਨੂੰ ਕਰਾਈਮ ਬਰਾਂਚ ਦੇ ਮੁਲਾਜ਼ਮ ਦੱਸਣ ਲੱਗ ਪਏ। ਮੁਲਜ਼ਮਾਂ ਨੇ ਆਖਿਆ ਕਿ ਉਹ ਕੁੜਮਾਂ ਨਾਲ ਚੱਲ ਰਿਹਾ ਉਨ੍ਹਾਂ ਦਾ ਝਗੜਾ 26 ਲੱਖ ਰੁਪਏ ਵਿਚ ਨਿਬੇੜ ਦੇਣਗੇ।

ਇਹ ਗੱਲ ਆਖ ਕੇ ਮੁਲਜ਼ਮਾਂ ਨੇ ਹਰਿੰਦਰ ਕੋਲੋ 5 ਹਜ਼ਾਰ ਰੁਪਏ ਲੈ ਲਏ । ਹਰਿੰਦਰ ਸਿੰਘ ਨੇ ਇਸਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਨੂੰ ਕੀਤੀ। ਪੜਤਾਲ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

Facebook Comments

Trending