ਲੁਧਿਆਣਾ : ਸਿਵਲ ਸਰਜਨ ਡਾ. ਐਸ ਪੀ ਸਿੰਘ ਦੀ ਅਗਵਾਈ ਹੇਠ 75ਵੇ ਅਜ਼ਾਦੀ ਦੇ ਅਮ੍ਰਿੰਤ ਮਹਾਂਉਤਸਵ ਤਹਿਤ ਸਿਹਤ ਵਿਭਾਗ ਵਲੋ ਵਿਸ਼ਵ ਤੰਬਾਕੂ ਦਿਵਸ 16 ਮਈ ਤੋ 31 ਮਈ ਤੱਕ ਪੰਦਰਵਾੜਾ ਮਨਾਇਆ ਗਿਆ।
ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਡਾ ਐਸ ਪੀ ਸਿੰਘ ਦੀ ਅਗਵਾਈ ਹੇਠ ਜਿਲਾ ਪਰਿਵਾਰ ਭਲਾਈ ਅਫਸਰ ਡਾ ਹਰਪ੍ਰੀਤ ਸਿੰਘ ਨੇ ਦਫਤਰੀ ਸਟਾਫ ਨੂੰ ਸੁੰਹ ਚੁਕਾਈ। ਇਸ ਮੌਕੇ ਸਿਵਲ ਸਰਜਨ ਡਾ ਐਸ ਪੀ ਸਿੰਘ ਨੇ ਸਟਾਫ ਮੈਬਰਾਂ ਨੂੰ ਅਪੀਲ ਕੀਤੀ ਕਿ ਨਾ ਤਾਂ ਉਹ ਆਪ ਤੰਬਾਕੂ ਦਾ ਸੇਵਨ ਕਰਨ ਅਤੇ ਜੇਕਰ ਕੋਈ ਵਿਅਕਤੀ ਤ਼ੰਬਾਕੂ ਦਾ ਸੇਵਨ ਕਰਦਾ ਹੈ ਤਾਂ ਉਸ ਨੂੰ ਇਸ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵਂੇ ਕਿ ਗਲੇ ਦਾ ਕੈਸਰ, ਛਾਤੀ ਦਾ ਕੈਸਰ ਆਦਿ ਬਾਰੇ ਜਾਣਕਾਰੀ ਦੇਣ ਤਾਂ ਕਿ ਉਸ ਵਿਅਕਤੀ ਨੂੰ ਤੰਬਾਕੂ ਦਾ ਸੇਵਨ ਕਰਨ ਤੋ ਰੋਕਿਆ ਜਾ ਸਕੇ।
ਇਸ ਸਬੰਧੀ ਕੋਟਪਾ ਦੇ ਨੋਡਲ ਅਫਸਰ ਡਾ ਮਨੁੰ ਵਿਜ ਨੇ ਦੱਸਿਆ ਕਿ ਇਸ ਪੰਦਰਵਾੜੇ ਤਹਿਤ ਆਮ ਲੋਕਾਂ ਨੂੰ ਤੰਬਾਕੂ ਪੀਣ ਨਾਲ ਹੋਣ ਵਾਲੇ ਭੈੜੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਕੋਟਪਾ ਐਕਟ ਸਬੰਧੀ ਬਣੇ ਕਾਨੂੰਨ ਦੀ ਉੁਲੰਘਣਾ ਕਰਨ ਵਾਲੇ ਜਨਤਕ ਥਾਵਾਂ ਤੇ ਬੀੜੀ ਸਿਗਰਟ ਆਦਿ ਪੀਣ ਵਾਲੇ ਲੋਕਾਂ ਦੇ ਚਲਾਨ ਕਰਨ ਦੇ ਨਾਲ ਨਾਲ ਉਨਾਂ ਨੂੰ ਬੀੜੀ ਸਿਗਰਟ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਵੀ ਜਾਗਰੂਕ ਕੀਤਾ ਗਿਆ।
ਡਾ ਵਿਜ ਨੇ ਦੱਸਿਆ ਕਿ ਪੰਦਰਵਾੜੇ ਤਹਿਤ ਜਿਲ੍ਹੇ ਭਰ ਵਿਚ ਹੈਲਥ ਦੀਆਂ ਟੀਮਾਂ ਵਲੋ ਵੱਖ ਵੱਖ ਸਕੂਲਾਂ ਵਿਚ ਬੱਚਿਆਂ ਨੂੰ ਇਸ ਪ੍ਰਤੀ ਜਾਗਰੂਕ ਕਰਦੇ ਸੁੰਹ ਵੀ ਚਕਾਈ ਗਈ। ਇਸ ਮੌਕੇ ਆਰ ਬੀ ਐਸ ਕੇ ਦੀਆਂ ਟੀਮਾਂ ਦੇ ਇੰਨਚਾਰਜ਼ ਡਾ ਅਰੁਨ ਢਿੱਲੋ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹੇ ਭਰ ਵਿਚ ਵੱਖ-ਵੱਖ ਥਾਵਾਂ ‘ਤੇ ਪ੍ਰੋਗਰਾਮ ਕਰਕੇ ਆਮ ਲੋਕਾਂ ਨੁੰ ਸੁੰਹ ਚੁਕਾਈ ਗਈ ਅਤੇ ਸਿਹਤ ਕੇਦਰਾਂ ਤੇ ਆਏ ਮਰੀਜਾਂ ਨੂੰ ਵਿਸਵ ਤੰਬਾਕੂ ਦਿਵਸ ਮਨਾਉਂਦਿਆਂ ਜਾਗਰੂਕ ਵੀ ਕੀਤਾ ਗਿਆ।