Connect with us

ਪੰਜਾਬ ਨਿਊਜ਼

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੇ ਅਰਸੇ ਮਗਰੋਂ ਖ਼ਾਲੀ ਕੀਤਾ ਚੰਡੀਗੜ੍ਹ ਦਾ ਸਰਕਾਰੀ ਫਲੈਟ

Published

on

Former Punjab Chief Minister Parkash Singh Badal vacated his government flat in Chandigarh after a long hiatus

ਲੁਧਿਆਣਾ : ਪੰਜਾਬ ’ਚ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ 1957 ਤੋਂ ਲੈ ਕੇ 2022 ਤੱਕ ਲਗਾਤਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ’ਚ ਸਰਕਾਰੀ ਕੋਠੀਆਂ ਅਤੇ ਬੰਗਲਿਆਂ ’ਚ ਆਪਣੀ ਜ਼ਿੰਦਗੀ ਬਤੀਤ ਕਰਦੇ ਰਹੇ ਸਨ। ਹੁਣ ਸਾਲ 2022 ’ਚ ਲੰਬੀ ਤੋਂ ਚੋਣ ਹਾਰ ਜਾਣ ਤੋਂ ਬਾਅਦ ਉਨ੍ਹਾਂ ਨੂੰ ਲੰਮੇ ਅਰਸੇ ਬਾਅਦ ਸਰਕਾਰੀ ਰਿਹਾਇਸ਼ ਖ਼ਾਲੀ ਕਰਨਾ ਪਿਆ।

ਪਤਾ ਲੱਗਾ ਹੈ ਕਿ ਇਹ ਬੰਗਲਾ ਉਨ੍ਹਾਂ ਨੇ ਲੰਘੇ 2 ਦਿਨ ਪਹਿਲਾਂ ਖ਼ਾਲੀ ਕਰ ਦਿੱਤਾ ਸੀ। ਉਨ੍ਹਾਂ ਦਾ ਸਮਾਨ ਪੁੱਤਰ ਸੁਖਬੀਰ ਬਾਦਲ ਦੀ ਸੈਕਟਰ-9 ਵਾਲੀ 256 ਨੰਬਰ ਵਾਲੀ ਕੋਠੀ ’ਚ ਸ਼ਿਫਟ ਕਰ ਦਿੱਤਾ ਗਿਆ ਹੈ, ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਪਿੰਡ ਬਾਦਲ ਵਿਖੇ ਗੋਡੇ ਦਾ ਇਲਾਜ ਕਰਵਾ ਰਹੇ ਹਨ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਪ੍ਰਕਾਸ਼ ਸਿੰਘ ਬਾਦਲ 1957 ’ਚ ਸਿਰਫ ਇਕ ਵਾਰ ਹਰਚਰਨ ਸਿੰਘ ਬਰਾੜ ਤੋਂ ਚੋਣ ਹਾਰੇ ਸੀ। ਹੁਣ 65 ਸਾਲਾਂ ਬਾਅਦ ਦੂਜੀ ਵਾਰ ਲੰਬੀ ਤੋਂ ਚੋਣ ਹਾਰੇ ਹਨ।

Facebook Comments

Advertisement

Trending